ਟੋਰਾਂਟੋ (ਏਜੰਸੀ): ਕੈਨੇਡਾ ਦੀ ਪੱਛਮੀ ਯੂਨੀਵਰਸਿਟੀ, ਜੋ ਕਿ ਦੇਸ਼ ਦੀ ਚੋਟੀ ਦੀ ਖੋਜ ਯੂਨੀਵਰਸਿਟੀ ਹੈ, ਨੂੰ ਇੱਕ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਹੋਸਟਲਾਂ ਵਿੱਚ ਰਹਿਣ ਵਾਲੀਆਂ ਕਈ ਵਿਦਿਆਰਥਣਾਂ ਨੂੰ ਕਥਿਤ ਤੌਰ 'ਤੇ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਫਿਰ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।ਬਹੁਤ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਦੱਸਦੀਆਂ ਹਨ ਕਿ 6 ਸਤੰਬਰ ਤੋਂ ਸ਼ੁਰੂ ਹੋਏ ਓਰੀਐਂਟੇਸ਼ਨ ਹਫ਼ਤੇ ਦੌਰਾਨ 30 ਦੇ ਕਰੀਬ ਵਿਦਿਆਰਥਣਾਂ ਨੂੰ ਨਸ਼ੀਲਾ ਪਦਾਰਥ ਪਿਲਾਇਆ ਗਿਆ ਅਤੇ ਫਿਰ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਦੋਸ਼ਾਂ ਵਿੱਚ ਡਰਿੰਕ ਵਿਚ ਨਸ਼ੀਲਾ ਪਦਾਰਥ ਮਿਲਾਉਣਾ, ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਕਰਨਾ ਸ਼ਾਮਲ ਹਨ।
ਯੂਨੀਵਰਸਿਟੀ ਦੇ ਅਧਿਕਾਰੀਆਂ, ਜਿਨ੍ਹਾਂ ਨੂੰ ਹੁਣ ਤੱਕ ਸਿਰਫ ਚਾਰ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਨੇ ਕੈਂਪਸ ਅਤੇ ਹੋਸਟਲਾਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ।ਪੱਛਮੀ ਯੂਨੀਵਰਸਿਟੀ ਦੇ ਐਸੋਸੀਏਟ ਵਾਈਸ ਪ੍ਰੈਸੀਡੈਂਟ ਆਫ ਹਾਊਸਿੰਗ ਅਤੇ ਸਹਿ-ਐਸੋਸੀਏਟ ਵਾਈਸ ਪ੍ਰੈਸੀਡੈਂਟ ਆਫ ਸਟੂਡੈਂਟ ਐਕਸਪੀਰੀਅਨਸ ਕ੍ਰਿਸ ਐਲੇਨ ਨੇ ਕਿਹਾ,“ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ, ਜਿਨਸੀ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੀ ਕੈਂਪਸ ਕਮਿਊਨਿਟੀ ਵਿਚ ਸੁਰੱਖਿਆ ਅਤੇ ਭਲਾਈ ਤੋਂ ਜ਼ਿਆਦਾ ਕੁਝ ਵੀ ਮਹੱਤਵਪੂਰਨ ਨਹੀਂ ਹੈ। ਲਿੰਗ-ਅਧਾਰਤ ਅਤੇ ਜਿਨਸੀ ਹਿੰਸਾ ਬਾਰੇ ਪੱਛਮੀ ਨੀਤੀ ਦੇ ਹਿੱਸੇ ਦੇ ਰੂਪ ਵਿੱਚ, ਅਸੀਂ ਜਿਨਸੀ ਹਿੰਸਾ ਦੀ ਕਿਸੇ ਵੀ ਰਿਪੋਰਟ 'ਤੇ ਤੁਰੰਤ ਮੁਲਾਂਕਣ ਅਤੇ ਕਾਰਵਾਈ ਕਰਦੇ ਹਾਂ।"
ਪੜ੍ਹੋ ਇਹ ਅਹਿਮ ਖਬਰ - ਤਣਾਅ ਵਿਚਕਾਰ ਅਮਰੀਕਾ ਨੇ ਚੀਨ ਦੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ
ਯੂਨੀਵਰਸਿਟੀ ਨੇ ਅਜੇ ਤੱਕ ਪੁਲਸ ਨੂੰ ਦੋਸ਼ਾਂ ਦੀ ਜਾਂਚ ਕਰਨ ਦੀ ਬੇਨਤੀ ਨਹੀਂ ਕੀਤੀ ਹੈ।ਯੂਨੀਵਰਸਿਟੀ ਸਟੂਡੈਂਟਸ ਕੌਂਸਲ ਦੇ ਕਾਰਜਕਾਰੀ ਨੇ ਕਿਹਾ ਕਿ ਉਹ “ਵਿਦਿਆਰਥੀਆਂ ਦੀ ਨਿੱਜਤਾ ਦੀ ਰਾਖੀ ਲਈ ਚੱਲ ਰਹੀ ਜਾਂਚ” ਬਾਰੇ ਕੋਈ ਟਿੱਪਣੀ ਨਹੀਂ ਕਰਨਗੇ। ਕਾਰਜਕਾਰੀ ਨੇ ਕਿਹਾ,"ਹਾਲਾਂਕਿ, ਅਸੀਂ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਲਿੰਗ ਅਧਾਰਿਤ ਅਤੇ ਜਿਨਸੀ ਹਿੰਸਾ ਤੋਂ ਬਚੇ ਲੋਕਾਂ ਨਾਲ ਵੀ ਖੜ੍ਹੇ ਹਾਂ।" ਕਾਰਜਕਾਰੀ ਨੇ ਕਿਹਾ,"ਅਸੀਂ ਤੁਹਾਨੂੰ ਸੁਣ ਰਹੇ ਹਾਂ ਅਤੇ ਅਸੀਂ ਤੁਹਾਡੀ ਵੱਲੋਂ ਵਕਾਲਤ ਕਰਨ ਲਈ ਤਿਆਰ ਹਾਂ। ਵਿਦਿਆਰਥੀ ਇੱਕ ਅਜਿਹੇ ਕੈਂਪਸ ਵਿੱਚ ਰਹਿਣ ਦੇ ਹੱਕਦਾਰ ਹਨ ਜੋ ਸਾਰਿਆਂ ਲਈ ਸੁਰੱਖਿਅਤ ਹੋਵੇ।"
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਅਰਡਰਨ ਨੇ ਆਕਲੈਂਡ 'ਚ ਤਾਲਾਬੰਦੀ ਵਿਸਥਾਰ ਦਾ ਕੀਤਾ ਐਲਾਨ
NEXT STORY