ਰੋਮ (ਦਲਵੀਰ ਕੈਂਥ): ਇਟਲੀ ਦੇ ਇਮੀਲੀਆ ਰੋਮਾਨਾ ਸੂਬੇ ਦੇ ਜਿ਼ਲ੍ਹਾ ਮੋਦੇਨਾ ਇਲਾਕੇ ਵਿੱਚ ਬੀਤੇ ਦਿਨ ਦੋ ਪਾਕਿਸਤਾਨੀ ਗੁੱਟਾਂ ਵਿੱਚ ਤੇਜ਼ਧਾਰ ਹੱਥਿਆਰਾਂ ਤੇ ਡਾਂਗਾਂ ਨਾਲ ਜ਼ਬਰਦਸਤ ਲੜਾਈ ਹੋਣ ਦਾ ਸਮਾਚਾਰ ਹੈ। ਜਿਸ ਵਿੱਚ ਕਿ ਕਰੀਬ 25-30 ਨੌਜਵਾਨਾਂ ਨੇ ਸ਼ਾਮਲ ਹੋਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਸਾਰੇ ਨਾਬਾਲਗ ਦੱਸੇ ਜਾ ਰਹੇ ਹਨ। ਇਟਾਲੀਅਨ ਮੀਡੀਏ ਅਨੁਸਾਰ ਬੀਤੇ ਦਿਨ ਮੋਦੇਨਾ ਜਿਲ਼੍ਹਾ ਦੇ ਇੱਕ ਪਾਰਕ ਵਿੱਚ ਇਹ ਘਟਨਾ ਵਾਪਰੀ, ਜਿਸ ਵਿੱਚ ਪਾਕਿਸਤਾਨੀ ਨੌਜਵਾਨਾਂ ਨੇ ਤੇਜ਼ਧਾਰ ਹੱਥਿਆਰਾਂ ਤੇ ਡਾਂਗਾਂ ਨਾਲ ਲੜਾਈ ਕੀਤੀ। ਜਿਹੜੀ ਕਿ 2 ਗੁੱਟਾਂ ਦੌਰਾਨ ਸੀ। ਇਹ ਦੋਨੋਂ ਗੁੱਟ ਪਾਕਿਸਤਾਨੀ ਹੀ ਦੱਸੇ ਜਾ ਰਹੇ ਹਨ।
ਇਸ ਖੂਨੀ ਲੜਾਈ ਵਿੱਚ ਇੱਕ 16 ਸਾਲ ਦੇ ਨਾਬਾਲਗ ਲੜਕੇ ਦੀ ਦਰਦਨਾਕ ਮੌਤ ਹੋ ਗਈ ਜਦੋਂ ਕਿ 2 ਹੋਰ ਗੰਭੀਰ ਰੂਪ ਵਿੱਚ ਜਖ਼ਮੀ ਹਨ। ਜਿਹੜੇ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਮਰਨ ਵਾਲਾ ਪਾਕਿਸਤਾਨੀ ਲੜਕਾ ਪਿਛਲੇ ਸਾਲ ਹੀ ਇਟਲੀ ਆਇਆ ਸੀ। ਇਸ ਲੜਾਈ ਦੀ ਜਿੱਥੇ ਵਿਦੇਸ਼ੀ ਭਾਈਚਾਰੇ ਦੇ ਲੋਕਾਂ ਵੱਲੋਂ ਤਿੱਖੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਮੋਦੇਨਾ ਸ਼ਹਿਰ ਦੇ ਮੇਅਰ ਨੇ ਇਸ ਘਟਨਾ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਵਿਦੇਸ਼ੀਆਂ ਦੀ ਆਮਦ ਨੂੰ ਇਟਲੀ ਵਿੱਚ ਰੋਕਣਾ ਅਸੰਭਵ ਹੈ ਪਰ ਇਹਨਾਂ ਕਾਰਨ ਹੋ ਰਹੀਆਂ ਅਪਰਾਧਕ ਘਟਨਾਵਾਂ ਸੰਬਧੀ ਸਰਕਾਰ ਨੂੰ ਵਿਚਾਰ ਦੀ ਸਖ਼ਤ ਜ਼ਰੂਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ChatGPT ਦੇ ਬਾਅਦ ਹੁਣ ਇਸ ਦੇਸ਼ 'ਚ ਬੈਨ ਹੋਵੇਗੀ 'ਅੰਗਰੇਜ਼ੀ', ਬੋਲਣ 'ਤੇ ਵੀ ਲੱਗੇਗਾ ਭਾਰੀ ਜੁਰਮਾਨਾ
ਗੌਰਤਲਬ ਹੈ ਇਟਲੀ ਦੀਆਂ ਜੇਲ੍ਹਾਂ ਵਿੱਚ ਅੱਧ ਤੋਂ ਵੱਧ ਵਿਦੇਸ਼ੀ ਦੇਸ਼ ਦੇ ਅਮਨ ਕਾਨੂੰਨ ਨੂੰ ਭੰਗ ਕਰਨ ਲਈ ਸਜ਼ਾ ਭੁਗਤ ਰਹੇ ਹਨ, ਜਿਹਨਾਂ ਵਿੱਚ ਭਾਰਤੀਆਂ ਤੇ ਪਾਕਿਸਤਾਨੀਆਂ ਦਾ ਉਚੇਚਾ ਜ਼ਿਕਰ ਹੈ। ਜਿਹੜੇੇ ਕਿ ਕਿਸੇ ਸਮੇਂ ਇਟਲੀ ਵਿੱਚ ਇਮਾਨਦਾਰ, ਸਾਊ,ਮਿਹਨਤੀ ਤੇ ਦ੍ਰਿੜ੍ਹ ਇਰਾਦਿਆਂ ਕਾਰਨ ਇਟਾਲੀਅਨ ਭਾਈਚਾਰੇ ਵਿੱਚ ਹਰਮਨ ਪਿਆਰੇ ਤੇ ਸਤਿਕਾਰੇ ਸਨ ਪਰ ਅੱਜ ਇਟਾਲੀਅਨ ਭਾਈਚਾਰੇ ਵਿੱਚ ਭਾਰਤੀ ਤੇ ਹੋਰ ਏਸ਼ੀਅਨ ਭਾਈਚਾਰੇ ਦੇ ਲੋਕ ਨਫ਼ਰਤ ਦੇ ਪਾਤਰ ਬਣਦੇ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ 'ਚ ਮੋਰਟਾਰ ਮਾਈਨ 'ਚ ਧਮਾਕਾ, ਇੱਕੋ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ
NEXT STORY