ਮੁੰਬਈ- ਮੁੰਬਈ 'ਚ ਲੋਕਲ ਟਰੇਨ ਦੇ ਫਸਟ ਕਲਾਸ ਕੋਚ ਦੇ ਦਰਵਾਜ਼ੇ ਨੂੰ ਭਾਰੀ ਬਾਰਿਸ਼ ਦੌਰਾਨ ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ 22 ਸਾਲਾ ਇਕ ਯਾਤਰੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸਰਕਾਰੀ ਰੇਲਵੇ ਪੁਲਸ (ਜੀਆਰਪੀ) ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਯੰਕ ਰਮੇਸ਼ ਲੋਹਾਰ ਵਜੋਂ ਹੋਈ ਹੈ। ਇਹ ਘਟਨਾ ਸੋਮਵਾਰ ਦੇਰ ਰਾਤ ਚਰਚਗੇਟ ਤੋਂ ਨਾਲਾਸੋਪਾਰਾ ਜਾਣ ਵਾਲੀ ਤੇਜ਼ ਲੋਕਲ ਟਰੇਨ 'ਚ ਅੰਧੇਰੀ ਅਤੇ ਬੋਰੀਵਲੀ ਸਟੇਸ਼ਨਾਂ ਵਿਚਾਲੇ ਹੋਈ।
ਬੋਰੀਵਲੀ ਰੇਲਵੇ ਪੁਲਸ ਅਨੁਸਾਰ, ਪੀੜਤ ਅਤੇ ਦੋਸ਼ੀ ਦੋਵੇਂ ਅੰਧੇਰੀ ਸਟੇਸ਼ਨ ਤੋਂ ਇਕ ਹੀ ਫਸਟ ਕਲਾਸ ਕੋਚ 'ਚ ਸਵਾਰ ਹੋਏ ਸਨ। ਯਾਤਰਾ ਦੌਰਾਨ ਤੇਜ਼ ਬਾਰਿਸ਼ ਵਿਚਾਲੇ ਡੱਬੇ ਦਾ ਦਰਵਾਜ਼ਾ ਖੁੱਲ੍ਹਾ ਰੱਖਣ ਜਾਂ ਬੰਦ ਕਰਨ ਨੂੰ ਲੈ ਕੇ ਦੋਵਾਂ ਯਾਤਰੀਆਂ 'ਚ ਬਹਿਸ ਸ਼ੁਰੂ ਹੋ ਗਈ। ਇਹ ਵਿਵਾਦ ਦੇਖਦੇ ਹੀ ਦੇਖਦੇ ਹੱਥੋਪਾਈ 'ਚ ਬਦਲ ਗਿਆ, ਜਿਸ ਦੌਰਾਨ ਦੋਸ਼ਈ ਨੇ ਚਾਕੂ ਕੱਢ ਕੇ ਮਯੰਕ ਦੇ ਪੇਟ 'ਚ ਮਾਰ ਦਿੱਤਾ। ਇਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਇਕ ਯਾਤਰੀ ਫਸਟ ਕਲਾਸ ਡੱਬੇ ਦੇ ਅੰਦਰ ਖੂਨ ਨਾਲ ਲੱਥਪੱਥ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਹੋਰ ਸਹਿ-ਯਾਤਰੀ ਇਸ ਦ੍ਰਿਸ਼ ਦਾ ਵੀਡੀਓ ਬਣਾ ਰਹੇ ਸਨ। ਪੱਛਮੀ ਰੇਲਵੇ ਅਨੁਸਾਰ, ਚਰਚਗੇਟ-ਨਾਲਾਸੋਪਾਰਾ ਫਾਸਟ ਲੋਕਲ ਟਰੇਨ ਰਾਤ 11.4 ਵਜੇ ਬੋਰੀਵਲੀ ਸਟੇਸ਼ਨ ਪਹੁੰਚੀ। ਕੁਝ ਹੀ ਮਿੰਟਾਂ 'ਚ ਰੇਲਵੇ ਸੁਰੱਖਿਆ ਫ਼ੋਰਸ (ਆਰਪੀਐੱਫ), ਰੇਲਵੇ ਪੁਲਸ ਅਤੇ ਡਾਕਟਰ ਦਲ ਡੱਬੇ 'ਚ ਪਹੁੰਚੇ ਅਤੇ ਜ਼ਖ਼ਮੀ ਯਾਤਰੀ ਨੂੰ ਐਮਰਜੈਂਸੀ ਇਲਾਜ ਲਈ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੁਲਸ ਦੀ ਨਿਗਰਾਨੀ ਹੇਠ ਲਾਸ਼ ਨੂੰ ਐਂਬੂਲੈਂਸ ਰਾਹੀਂ ਕਾਂਦਿਵਲੀ ਤੋਂ ਸ਼ਤਾਬਦੀ ਹਸਪਤਾਲ ਭੇਜਿਆ ਗਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਦੋਸ਼ੀ ਟਰੇਨ ਦੇ ਪਲੇਟਫਾਰਮ ਨੰਬਰ 6 'ਤੇ ਪੂਰੀ ਤਰ੍ਹਾਂ ਰੁਕਣ ਤੋਂ ਪਹਿਲਾਂ ਹੀ ਬੋਰੀਵਲੀ ਸਟੇਸ਼ਨ 'ਤੇ ਉਤਰ ਕੇ ਫਰਾਰ ਹੋ ਗਿਆ। ਉਸ ਦੀ ਪਛਾਣ ਕਰਨ ਅਤੇ ਉਸ ਨੂੰ ਲੱਭਣ ਦੇ ਯਤਨ ਜਾਰੀ ਹਨ। ਬੋਰੀਵਲੀ ਰੇਲਵੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੇ ਗਲਤ ਮਰਾਠੀ ਬੋਲਣ 'ਤੇ ਮੰਗੀ ਮੁਆਫ਼ੀ
NEXT STORY