ਟੋਰੰਟੋ (ਨੈਸ਼ਨਲ ਡੈਸਕ)– ‘ਕੈਨੇਡਾ ਦਿਵਸ’ ’ਤੇ ਇਕ ਜੁਲਾਈ ਨੂੰ ਅਲਬਰਟਾ ’ਚ 10 ਚਰਚਾਂ ’ਚ ਭੰਨ-ਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ। ਭੰਨ-ਤੋੜ ਦੀਆਂ ਘਟਨਾਵਾਂ ਦੇ ਪਿੱਛੇ ਦਾ ਕਾਰਨ ਮੂਲ ਕੈਨੇਡੀਆਈ ਲੋਕਾਂ ਵਿਰੁੱਧ ਇਤਿਹਾਸਕ ਬੇਇਨਸਾਫੀ ਤੋਂ ਪੈਦਾ ਹੋਏ ਗੁੱਸੇ ਨੂੰ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਿਹਾਇਸ਼ੀ ਸਕੂਲਾਂ ’ਚ ਸੈਂਕੜੇ ਬੱਚਿਆਂ ਦੀਆਂ ਕਬਰਾਂ ਮਿਲ ਰਹੀਆਂ ਹਨ। ਲੰਘੇ ਮਹੀਨੇ ਜਾਂਚਕਰਤਾਵਾਂ ਨੂੰ ਇਕ ਰਿਹਾਇਸ਼ੀ ਸਕੂਲ 600 ਤੋਂ ਵੱਧ ਕਬਰਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਮਈ ਮਹੀਨੇ ਇਕ ਹੋਰ ਸਕੂਲ ਤੋਂ ਬੱਚਿਆਂ ਦੀਆਂ 215 ਲਾਸ਼ਾਂ ਮਿਲਣ ਦੀ ਖਬਰ ਆਈ ਸੀ। ਇਹ ਲਾਸ਼ਾਂ ਮੈਰੀਏਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਤੋਂ ਮਿਲੀਆਂ ਜੋ 1899 ਤੋਂ 1997 ਤੱਕ ਚਾਲੂ ਸੀ।
ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ
ਚਰਚਾਂ ’ਤੇ ਹੋਏ ਹਮਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰੇ ਕੈਨੇਡਾ ’ਚ ਜ਼ੁਲਮ ਦੀ ਲਹਿਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸੱਚਾਈ ਨੂੰ ਸਵੀਕਾਰ ਕਰਨਾ ਹੀ ਪਵੇਗਾ। ਰਿਹਾਇਸ਼ੀ ਸਕੂਲ ਸਾਡੇ ਦੇਸ਼ ’ਚ ਇਕ ਸੱਚਾਈ ਹੈ-ਵੱਡੀ ਤ੍ਰਾਸਦੀ ਹੈ। ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਲੈ ਲਿਆ ਜਾਂਦਾ ਹੈ ਅਤੇ ਜਾਂ ਤਾਂ ਉਨ੍ਹਾਂ ਮੋੜਿਆ ਹੀ ਨਹੀਂ ਜਾਂਦਾ ਜਾਂ ਫਿਰ ਮਾੜੀ ਹਾਲਤ ’ਚ ਮੋੜਿਆ ਜਾਂਦਾ ਹੈ।’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਨਾ-ਮੰਨਣਯੋਗ ਤੇ ਗਲਤ ਹੈ ਕਿ ਕੈਥੋਲਿਕ ਚਰਚਾਂ ਸਮੇਤ ਪੂਰੇ ਦੇਸ਼ ’ਚ ਜ਼ਾਲਿਮਪੁਣੇ ਤੇ ਅਗਜਨੀ ਦੀਆਂ ਘਟਨਾਵਾਂ ਦੇਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਉਸ ਸ਼ਰਮਨਾਕ ਨੀਤੀ ਦੇ ਕਾਰਨ ਹੈਰਾਨ ਹਾਂ, ਜਿਸ ’ਚ ਦੇਸ਼ ਦੇ ਬੱਚਿਆਂ ਨੂੰ ਉਨ੍ਹਾਂ ਦੇ ਫਿਰਕਿਆਂ ਤੋਂ ਚੋਰੀ ਕਰ ਲਿਆ ਜਾਂਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਇਸ ਤਰ੍ਹਾਂ ਦੀ ਇਕਲੌਤੀ ਘਟਨਾ ਨਹੀਂ ਹੈ।
ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ
ਚਰਚ ਵੱਲੋਂ ਚਲਾਏ ਜਾ ਰਹੇ ਸਕੂਲਾਂ ਤੋਂ ਮਿਲ ਰਹੀਆਂ ਬੱਚਿਆਂ ਦੀਆਂ ਕਬਰਾਂ
ਪਿਛਲੇ ਮਈ ਮਹੀਨੇ ’ਚ 215 ਮੂਲ ਨਿਵਾਸੀ ਬੱਚਿਆਂ ਦੇ ਪਿੰਜਰ ਕੈਨੇਡਾ ਦੇ ਸਭ ਤੋਂ ਵੱਡੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਵੱਡੇ ਰਿਹਾਇਸ਼ੀ ਸਕੂਲ ਦੀ ਖੁਦਾਈ ’ਚ ਮਿਲੀਆਂ ਕਬਰਾਂ ’ਚ ਮਿਲੇ ਸਨ। ਇਸ ਤੋਂ ਬਾਅਦ ਪੱਛਮੀ ਸੂਬੇ ਦੇ ਸਵਦੇਸ਼ੀ ਭਾਈਚਾਰਿਆਂ ਨੇ ਕਈ ਕੈਥੋਲਿਕ ਚਰਚਾਂ ਨੂੰ ਅੱਗ ਲਗਾ ਦਿੱਤੀ ਸੀ। ਇਹ ਸਕੂਲ ਕੈਥੋਲਿਕ ਚਰਚ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਕਿਸੇ ਸਮੇਂ ਕੈਨੇਡਾ ਦਾ ਸਭ ਤੋਂ ਵੱਡਾ ਸਕੂਲ ਹੁੰਦਾ ਸੀ। ਕੈਨੇਡਾ ਸਸਕੇਚੇਵਾਨ ਸੂਬੇ ਦੇ ਸਾਬਕਾ ਮੈਰੀਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ’ਚ ਵੀ ਖੋਦਾਈ ਤੋਂ ਬਾਅਦ 751 ਬੱਚਿਆਂ ਦੀਆਂ ਕਬਰਾਂ ਮਿਲੀਆਂ ਸਨ। ਇਹ ਸਕੂਲ 1899 ਤੋਂ 1997 ਤੱਕ ਕਾਰਜਸ਼ੀਲ ਸੀ। ਇਨ੍ਹਾਂ ਕਬਰਾਂ ’ਤੇ ਕੋਈ ਨਿਸ਼ਾਨ ਨਹੀਂ ਹੈ। ਇਸ ਤੋਂ ਇਲਾਵਾ ਮੈਰੀਬਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ’ਚ ਵੀ ਬੱਚਿਆਂ ਦੀਆਂ ਕਈ ਕਬਰਾਂ ਮਿਲੀਆਂ ਹਨ, ਜੋ 1899 ਤੋਂ 1997 ਤੱਕ ਚੱਲਦਾ ਸੀ।
ਸਥਾਨਕ ਸੰਗਠਨ ਕਾਊਸੇਸ ਨੇਸ਼ਨ ਫਸਟ ਨੇ ਦੱਸਿਆ ਕਿ ਖੁਦਾਈ ’ਚ ਬੱਚਿਆਂ ਦੀਆਂ ਕਬਰਾਂ ਮਿਲੀਆਂ ਹਨ, ਜਿਨ੍ਹਾਂ ’ਤੇ ਕੋਈ ਨਾਂ ਨਹੀਂ ਹੈ, ਇਸ ਲਈ ਇਹ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਇਥੇ ਕੀ ਹੋਇਆ ਹੋਵੇਗਾ? ਕਾਊਸੇਸ ਫਸਟ ਨੇਸ਼ਨ ਦੇ ਮੁਖੀ ਕੈਡਮਸ ਡੇਲੋਰਮੇ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਇਨ੍ਹਾਂ ਕਬਰਾਂ ਦੇ ਹੈੱਡਸਟੋਨ ਜਾਂ ਮਾਰਕਰ ਨੂੰ ਜਾਣਬੁੱਝ ਕੇ ਹਟਾ ਦਿੱਤਾ ਗਿਆ ਹੋਵੇਗਾ ਤਾਂ ਕਿ ਕਿਸੇ ਨੂੰ ਸੱਚਾਈ ਦਾ ਪਤਾ ਨਾ ਲੱਗ ਸਕੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇਟਲੀ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
NEXT STORY