ਵਾਸ਼ਿੰਗਟਨ - ਅਮਰੀਕਾ ਦੇ ਟੈਕਸਾਸ ਸੂਬੇ 'ਚ ਇਕ ਸ਼ਾਪਿੰਗ ਮਾਲ 'ਚ ਸ਼ਨੀਵਾਰ ਨੂੰ ਗੋਲੀਬਾਰੀ 'ਚ 20 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸੀ. ਐੱਨ. ਐੱਨ. ਨੇ ਅਲ ਪਾਸੋ ਦੇ ਮੇਅਰ ਦੇ ਚੀਫ ਆਫ ਸਟਾਫ ਓਲੀਵੀਆ ਜੀਪੇਡਾ ਦੇ ਹਵਾਲੇ ਤੋਂ ਦੱਸਿਆ ਕਿ ਮਾਲ 'ਚ ਗੋਲੀਬਾਰੀ 'ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ 3 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਸਥਾਨਕ ਕੇ. ਟੀ. ਐੱਸ. ਐੱਮ.-9 ਚੈਨਲ ਨੇ ਪਹਿਲਾਂ 18 ਲੋਕਾਂ ਨੂੰ ਗੋਲੀ ਲੱਗਣ ਦੀ ਜਾਣਕਾਰੀ ਦਿੱਤੀ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਅਤੇ ਕਿੰਨੇ ਜ਼ਖਮੀ ਹੋਏ ਹਨ। ਉਥੇ ਸਥਾਨਕ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ 3 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਸਾਡੇ ਮੁਲਾਜ਼ਮ ਹਮਲਾਵਰਾਂ ਦੀ ਭਾਲ ਕਰ ਰਹੇ ਹਨ।
'ਟ੍ਰੇਡ ਵਾਰ ਕਾਰਨ 2 ਸਮੂਹਾਂ 'ਚ ਵੰਡੀ ਜਾ ਸਕਦੀ ਹੈ ਦੁਨੀਆ'
NEXT STORY