ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਉਮੀਦਵਾਰ ਡੋਨਾਲਡ ਟਰੰਪ ਦੇ ਗੋਲਫ ਕੋਰਸ ਨੇੜੇ ਗੋਲ਼ੀਆਂ ਚੱਲ ਗਈਆਂ ਹਨ।
ਜਾਣਕਾਰੀ ਮੁਤਾਬਕ ਇਹ ਫਾਇਰਿੰਗ 2 ਲੋਕਾਂ ਵਿਚਾਲੇ ਟਰੰਪ ਦੇ ਫਲੋਰਿਡਾ ਸਥਿਤ ਗੋਲਫ ਕੋਰਸ ਦੇ ਬਾਹਰ ਹੋਈ ਹੈ। ਇਸ ਫਾਇਰਿੰਗ 'ਚ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ, ਤੇ ਟਰੰਪ ਦੇ ਸਾਥੀਆਂ ਦੇ ਮੁਤਾਬਕ ਉਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਹ ਹਮਲਾ ਟਰੰਪ 'ਤੇ ਕੀਤਾ ਗਿਆ ਹੈ, ਇਸ ਗੱਲ ਦੀ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਕਰੀਬ 2 ਮਹੀਨੇ ਪਹਿਲਾਂ 13 ਜੁਲਾਈ 2024 ਨੂੰ ਵੀ ਪੈਂਸਲਵੇਨੀਆ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ 'ਤੇ ਇਕ ਸ਼ੂਟਰ ਨੇ ਗੋਲ਼ੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਇਕ ਗੋਲ਼ੀ ਟਰੰਪ ਦੇ ਕੰਨ ਨੂੰ ਛੂੰਹਦੀ ਹੋਈ ਨਿਕਲ ਗਈ ਸੀ ਤੇ ਉਨ੍ਹਾਂ ਦੇ ਕਾਫ਼ੀ ਖ਼ੂਨ ਵੀ ਨਿਕਲਿਆ ਸੀ। ਪੁਲਸ ਨੇ ਕੁਝ ਹੀ ਦੇਰ 'ਚ ਸ਼ੂਟਰ ਨੂੰ ਲੱਭ ਕੇ ਢੇਰ ਕਰ ਦਿੱਤਾ ਸੀ।
ਤਾਜ਼ਾ ਹੋਈ ਇਸ ਗੋਲ਼ੀਬਾਰੀ ਬਾਰੇ ਫਿਲਹਾਲ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲ ਦੀ ਵਿਦੇਸ਼ ਮੰਤਰੀ ਦੇਉਬਾ ਸੋਮਵਾਰ ਨੂੰ ਕੈਨੇਡਾ ਲਈ ਹੋਣਗੀ ਰਵਾਨਾ
NEXT STORY