ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਇਕ ਪ੍ਰਾਇਮਰੀ ਸਕੂਲ ਨੇੜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਸੀ.ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋਈ ਵੀਡੀਓ ਕਲਿਪ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਵਿਅਕਤੀ ਜਿਨ੍ਹਾਂ 'ਚੋਂ ਇਕ ਕੋਲ ਹਥਿਆਰ ਸੀ, ਦੋ ਹੋਰ ਵਿਅਕਤੀਆਂ ਅਤੇ ਇਕ ਔਰਤ ਨਾਲ ਝਗੜਾ ਕਰ ਰਹੇ ਸਨ। ਮੰਗਲਵਾਰ ਸ਼ਾਮ ਦੇ ਛੇ ਕੁ ਵਜੇ ਪੇਕਨਹੇਮ ਸ਼ਾਪਿੰਗ ਸੈਂਟਰ ਨੇੜੇ ਇਹ ਲੋਕ ਖੜ੍ਹੇ ਸਨ। ਇਸ ਦੌਰਾਨ ਉਹ ਹੱਥੋਪਾਈ ਹੋਏ ਅਤੇ ਔਰਤ ਅੱਗੇ ਚਲੇ ਗਈ। ਇਸੇ ਦੌਰਾਨ ਹਥਿਆਰਬੰਦ ਨੌਜਵਾਨ ਨੇ ਦੋ ਵਿਅਕਤੀਆਂ 'ਤੇ ਗੋਲੀਆਂ ਚਲਾਈਆਂ।

ਹਥਿਆਰਬੰਦ ਹਮਲਾਵਰ ਨੇ ਭੱਜਦੇ ਹੋਇਆਂ ਇਕ ਪ੍ਰਾਇਮਰੀ ਸਕੂਲ ਕੋਲ ਜਾ ਕੇ ਦੋ-ਤਿੰਨ ਵਾਰ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ। ਹਾਲਾਂਕਿ ਲੋਕ ਕਾਫੀ ਡਰ ਗਏ ਸਨ। ਹਮਲਾਵਰ ਦੀ ਉਮਰ ਲਗਭਗ 20 ਕੁ ਸਾਲ ਦੱਸੀ ਜਾ ਰਹੀ ਹੈ। ਇਸ ਦਾ ਕੱਦ ਲਗਭਗ 180 ਸੈਂਟੀ ਮੀਟਰ ਉੱਚਾ ਅਤੇ ਦਰਮਿਆਨੀ ਸਿਹਤ ਵਾਲਾ ਹੈ। ਫਿਲਹਾਲ ਪੁਲਸ ਵਲੋਂ ਇਸ ਇਲਾਕੇ 'ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਸਥਾਨ 'ਤੇ ਕਈ ਪੁਲਸ ਅਧਿਕਾਰੀ ਜਾਂਚ ਕਰ ਰਹੇ ਹਨ। ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਲੋਕਾਂ ਨੂੰ ਜ਼ਰੂਰ ਦੱਸਣ।
ਭਾਰਤੀ ਵਿਅਕਤੀ ਨੂੰ ਪਤਨੀ ਦਾ ਕਤਲ ਕਰਨ ਦੇ ਦੋਸ਼ 'ਚ ਮਿਲੀ 25 ਸਾਲਾਂ ਦੀ ਸਜ਼ਾ
NEXT STORY