ਲੰਡਨ—ਮੁਸਲਿਮ ਦੇਸ਼ਾਂ ਵਿਚ ਖੂਨ ਦੇ ਰਿਸ਼ਤਿਆਂ ਵਿਚ ਹੀ ਵਿਆਹ ਕਰਨ ਦਾ ਰਿਵਾਜ਼ ਹੁੰਦਾ ਹੈ, ਜਿਸ ਕਾਰਨ ਅਜਿਹੇ ਜੋੜਿਆਂ ਦੇ ਬੱਚੇ ਸਰੀਰਕ ਪੱਖੋਂ ਅਸਮਰੱਥ ਹੁੰਦੇ ਹਨ। ਇਹ ਕਹਿਣਾ ਹੈ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਅਤੇ ਪਹਿਲੀ ਬ੍ਰਿਟਿਸ਼ ਏਸ਼ੀਆਈ ਪੀਰ ਬਾਰੋਨੇਸ ਫਲਾਦਰ ਦਾ। ਫਲਾਦਾਰ ਦਾ ਕਹਿਣਾ ਹੈ ਕਿ ਇਕ ਹੀ ਪਰਿਵਾਰ ਵਿਚ ਵਿਆਹ ਹੋਣ ਕਾਰਨ ਸਰੀਰਕ ਪੱਖੋਂ ਅਸਮਰੱਥ ਬੱਚੇ ਪੈਦਾ ਹੁੰਦੇ ਹਨ। ਇਸ ਨੂੰ ਰੋਕਣ ਲਈ ਡੀ. ਐੱਨ. ਏ. ਟੈਸਟ ਦਾ ਸਹਾਰਾ ਲੈਣਾ ਚਾਹੀਦਾ ਹੈ।
ਫਲਾਦਾਰ ਨੇ ਇਕ ਪਰਿਵਾਰ ਦੇ ਲੋਕਾਂ ਵਿਚ ਸਰੀਰਕ ਸੰਬੰਧ ਬਣਨ ਦੇ ਨੁਕਸਾਨ ਗਿਣਾਉਂਦੇ ਹੋਏ ਫਰਸਟ ਕਜ਼ਨ ਮੈਰਿਜ ਦਾ ਵਿਰੋਧ ਕੀਤਾ ਹੈ। ਫਲਾਦਾਰ ਨੇ ਹਾਊਸ ਆਫ ਲਾਰਡਸ ਵਿਚ ਕਿਹਾ ਕਿ ਦੁਨੀਆ ਭਰ ਦੇ ਕਈ ਭਾਈਚਾਰਿਆਂ ਵਿਚ ਫਰਸਟ ਕਜ਼ਨ ਮੈਰਿਜ ਦਾ ਰਿਵਾਜ਼ ਹੈ। ਖਾਸ ਤੌਰ 'ਤੇ ਉਨ੍ਹਾਂ ਪਾਕਿਸਤਾਨੀਆਂ ਵਿਚ ਜੋ ਕਸ਼ਮੀਰ ਤੋਂ ਹਨ। ਬਕੌਲ ਫਲਾਦਾਰ ਤੁਸੀਂ ਕਿਸੇ ਵੀ ਅਜਿਹੇ ਪਰਿਵਾਰ ਵਿਚ ਚਲੇ ਜਾਓ, ਚਾਰ-ਪੰਜ ਬੱਚਿਆਂ 'ਚੋਂ ਇਕ ਜਾਂ ਜੋ ਬੱਚੇ ਅਪਾਹਜ਼ ਹੋਣਗੇ। ਅੱਜ ਦੇ ਸਮੇਂ ਵਿਚ ਜਦੋਂ ਅਸੀਂ ਡੀ. ਐੱਨ. ਏ. ਬਾਰੇ ਇੰਨਾਂ ਕੁਝ ਜਾਣਦੇ ਹਾਂ ਤਾਂ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਜੇਕਰ ਛੇਤੀ ਹੀ ਇਸ ਦਿਸ਼ਾ ਵਿਚ ਕੁਝ ਨਹੀਂ ਕੀਤਾ ਗਿਆ ਤਾਂ ਇਹ ਉਨ੍ਹਾਂ ਬੱਚਿਆਂ ਨਾਲ ਬਹੁਤ ਵੱਡੀ ਨਾਇਨਸਾਫੀ ਹੋਵੇਗੀ, ਜੋ ਕਿਸੇ ਹੋਰ ਦੀ ਗਲਤੀ ਦੀ ਸਜ਼ਾ ਭੁਗਤਦੇ ਹਨ।
ਫਲਾਦਾਰ ਦਾ ਜਨਮ ਵੰਡ ਤੋਂ ਪਹਿਲਾਂ ਭਾਰਤ ਦੇ ਲਾਹੌਰ ਵਿਚ ਹੋਇਆ ਸੀ। ਉਸ ਲੰਡਨ ਤੋਂ ਆਪਣੀ ਸਿੱਖਿਆ ਹਾਸਲ ਕੀਤੀ ਅਤੇ ਕਾਫੀ ਲੰਬੇਂ ਸਮੇਂ ਤੱਕ ਲੰਡਨ ਵਿਚ ਵਕਾਲਤ ਕੀਤੀ। ਬਾਅਦ ਵਿਚ ਟੋਰੀ ਪਾਰਟੀ ਨਾਲ ਜੁੜ ਗਈ। ਉਸ ਕੋਲ ਹਾਊਸ ਆਫ ਲਾਰਡਸ ਦੀ ਮੈਂਬਰਸ਼ਿਪ ਉਮਰ ਭਰ ਲਈ ਹੈ। ਬ੍ਰਿਟੇਨ ਵਿਚ ਵੀ ਫਰਸਟ ਕਜ਼ਨ ਮੈਰਿਜ ਨੂੰ ਮਾਨਤਾ ਪ੍ਰਾਪਤ ਹੈ। ਹਾਲਾਂਕਿ ਉੱਥੇ ਰਹਿ ਰਹੇ ਪਾਕਿਸਤਾਨੀ ਇਸ ਦੀ ਵਰਤੋਂ ਸਭ ਤੋਂ ਜ਼ਿਆਦਾ ਕਰਦੇ ਹਨ। ਇਸ ਤੋਂ ਇਲਾਵਾ ਅਰਬ ਅਤੇ ਅਫਰੀਕੀ ਦੇਸ਼ਾਂ ਵਿਚ ਵੀ ਇਸ ਨੂੰ ਮਾਨਤਾ ਪ੍ਰਾਪਤ ਹੈ।
ਵਿਸਾਖੀ ਦਾ ਤਿਉਹਾਰ ਮਨਾਉਣ ਲਈ 3,800 ਸਿੱਖ ਕਰਨਗੇ ਪਾਕਿਸਤਾਨ ਦੀ ਯਾਤਰਾ
NEXT STORY