Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 23, 2026

    11:49:23 AM

  • shameful incident in patiala

    ਪਟਿਆਲਾ 'ਚ ਸ਼ਰਮਸਾਰ ਕਰਦੀ ਘਟਨਾ! ਨੂੰਹ ਦੇ ਕਾਰੇ ਨੇ...

  • deadly attack on delhi police team

    ਅੱਖਾਂ 'ਚ ਮਿਰਚਾਂ ਪਾ ਕੇ ਮੁਲਾਜ਼ਮਾਂ ਨਾਲ ਕੀਤੀ...

  • major explosion in steel rolling mill

    ਪੰਜਾਬ: ਸਟੀਲ ਰੋਲਿੰਗ ਮਿੱਲ 'ਚ ਵੱਡਾ ਧਮਾਕਾ, 6...

  • cp satinder singh big revelation in jalandhar businessman robbery case

    ਜਲੰਧਰ: ਕਾਰੋਬਾਰੀ ਨਾਲ ਹੋਈ ਲੁੱਟ ਦੇ ਮਾਮਲੇ 'ਚ CP...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਆਰਥਿਕ ਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਭਾਰਤ, ਪਰ ਚੰਗੀ ਨੌਕਰੀ ਪੈਦਾ ਕਰਨ ’ਚ ਅਸਫਲ : ਸੁੱਬਾਰਾਵ

BUSINESS News Punjabi(ਵਪਾਰ)

ਆਰਥਿਕ ਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਭਾਰਤ, ਪਰ ਚੰਗੀ ਨੌਕਰੀ ਪੈਦਾ ਕਰਨ ’ਚ ਅਸਫਲ : ਸੁੱਬਾਰਾਵ

  • Edited By Harinder Kaur,
  • Updated: 16 Jun, 2025 06:40 PM
New Delhi
india is emerging as an economic power  but failed to create jobs  subbarao
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਭਾਸ਼ਾ) - ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ ਸੁੱਬਾਰਾਵ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ 11 ਸਾਲਾਂ ਦੇ ਕਾਰਜਕਾਲ ਦੌਰਾਨ ਮਜ਼ਬੂਤ ਆਰਥਿਕ ਵਾਧੇ, ਵਿੱਤੀ ਸਥਿਤੀ ਅਤੇ ਮਹਿੰਗਾਈ ਦਰ ’ਚ ਨਰਮੀ ਨਾਲ ਭਾਰਤ ਅੱਜ ਆਰਥਿਕ ਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਹੈ ਪਰ ਚੰਗੀ ਨੌਕਰੀ ਪੈਦਾ ਕਰਨ, ਨਿਰਮਾਣ ਅਤੇ ਅਗਲੀ ਪੀੜ੍ਹੀ ਦੇ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਮੋਰਚੇ ’ਤੇ ਸਥਿਤੀ ਚੰਗੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ 2014 ’ਚ ਜਦੋਂ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਦੀ ਸਰਕਾਰ ਸੱਤਾ ’ਚ ਆਈ ਸੀ, ਉਸ ਸਮੇਂ ਆਰਥਿਕ ਵਾਧਾ ਮੱਠਾ ਸੀ, ਮਹਿੰਗਾਈ ਵਧੀ ਹੋਈ ਸੀ, ਡਾਲਰ ਦੇ ਮੁਕਾਬਲੇ ਰੁਪਏ ਦੀ ਐਕਸਚੇਂਜ ਦਰ ਅਸਥਿਰ ਸੀ ਅਤੇ ਵਿੱਤੀ ਤੇ ਚਾਲੂ ਖਾਤੇ ਦਾ ਘਾਟਾ ਉੱਚਾ ਬਣਿਆ ਹੋਇਆ ਸੀ ਅਤੇ ਫਸੇ ਕਰਜ਼ੇ ਦੀ ਸਮੱਸਿਆ ਸੀ।

ਇਹ ਵੀ ਪੜ੍ਹੋ :     Gold ਨੇ ਮਾਰੀ ਇਤਿਹਾਸਕ ਛਾਲ, 1 ਲੱਖ ਦੇ ਪਾਰ ਪਹੁੰਚੇ ਭਾਅ, ਚਾਂਦੀ ਵੀ ਦੌੜੀ

ਸੁੱਬਾਰਾਵ ਨੇ ਕਿਹਾ,‘‘ਅੱਜ 11 ਸਾਲ ਬਾਅਦ, ਆਰਥਿਕ ਵਾਧਾ ਮਜ਼ਬੂਤ ਹੈ, ਮਹਿੰਗਾਈ ਨਰਮ ਹੋਈ ਹੈ, ਰੁਪਿਆ ਸਥਿਰ ਹੈ, ਬਾਹਰਲਾ ਖੇਤਰ ਮਜ਼ਬੂਤੀ ਵਿਖਾ ਰਿਹਾ ਹੈ, ਵਿੱਤੀ ਸਥਿਤੀ ਬਿਹਤਰ ਹੈ ਅਤੇ ਫਸੇ ਕਰਜ਼ੇ ਦੀ ਸਮੱਸਿਆ ਖਤਮ ਹੋ ਗਈ ਹੈ। ਹਾਲਾਂਕਿ, ਟੈਰਿਫ ਰੁਕਾਵਟਾਂ ਅਤੇ ਵਿਗੜਦੇ ਭੂ-ਰਾਜਨੀਤਕ ਤਣਾਅ ਨਾਲ ਕਈ ਕੌਮਾਂਤਰੀ ਰੁਕਾਵਟਾਂ ਅਤੇ ਬੇਯਕੀਨੀਆਂ ਪੈਦਾ ਹੋਈਆਂ ਹਨ, ਬਾਵਜੂਦ ਇਸ ਦੇ ਭਾਰਤ ਇਕ ਆਰਥਿਕ ਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਹੈ, ਜੋ ਮਹੱਤਵਪੂਰਨ ਹੈ। ਉਨ੍ਹਾਂ ਕਿਹਾ,‘‘ਪਿਛਲੇ 11 ਸਾਲਾਂ ’ਚ ਇਹ ਇਕ ਜ਼ਿਕਰਯੋਗ ਬਦਲਾਅ ਹੈ, ਇਹ ਖੁਸ਼ੀ ਦਾ ਕਾਰਨ ਹੈ ਪਰ ਜਸ਼ਨ ਮਨਾਉਣ ਦਾ ਨਹੀਂ। ਹੋਰ ਗੱਲਾਂ ਦੇ ਨਾਲ ਅਸੀਂ ਰੋਜ਼ਗਾਰ, ਨਿਰਮਾਣ ਅਤੇ ਆਰਥਿਕ ਸੁਧਾਰਾਂ ਨੂੰ ਅੱਗੇ ਵਧਾਉਣ ’ਚ ਅਸਫਲ ਰਹੇ ਹਾਂ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਹੋ ਗਈ ਵੱਡੀ ਭਵਿੱਖਬਾਣੀ, 12 ਮਹੀਨਿਆਂ 'ਚ ਇਸ ਪੱਧਰ 'ਤੇ ਪਹੁੰਚਣਗੇ ਭਾਅ

11ਵੀਂ ਤੋਂ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਭਾਰਤ

ਇਕ ਸਵਾਲ ਦੇ ਜਵਾਬ ’ਚ ਸੁੱਬਾਰਾਵ ਨੇ ਕਿਹਾ, ‘‘ਨਿਸ਼ਚਿਤ ਰੂਪ ਨਾਲ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵੱਧ ਰਹੀ ਹੈ ਅਤੇ ਅਸੀਂ ਅੱਗੇ ਵਧੇ ਹਾਂ। ਅੱਜ ਅਸੀਂ 4 ਟ੍ਰਿਲੀਅਨ (4,000 ਅਰਬ ਡਾਲਰ) ਦੀ ਅਰਥਵਿਵਸਥਾ ਹਾਂ। ਜਦੋਂ ਮੋਦੀ ਸਰਕਾਰ ਨੇ ਸੱਤਾ ਸਾਂਭੀ ਸੀ, ਉਦੋਂ ਅਸੀਂ 11ਵੇਂ ਸਥਾਨ ’ਤੇ ਸੀ। ਅੱਜ ਅਸੀਂ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹਾਂ। ਅਸੀਂ ਇਸ ਸਾਲ ਚੌਥੀ ਸਭ ਤੋਂ ਵੱਡੀ ਅਤੇ 2027 ’ਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ। ਉਨ੍ਹਾਂ ਕਿਹਾ,‘‘ਪਰ ਜੀ. ਡੀ. ਪੀ. ਸਿਰਫ ਇਕ ਪੈਮਾਨਾ ਹੈ। ਤੁਸੀਂ ਜਾਣਦੇ ਹੋ, ਅਸੀਂ ਇਕ ਵੱਡੀ ਅਰਥਵਿਵਸਥਾ ਹਾਂ, ਸਾਡੀ ਆਬਾਦੀ 1.4 ਅਰਬ ਹੈ ਪਰ ਸੱਚ ਹੈ ਕਿ ਪ੍ਰਤੀ ਵਿਅਕਤੀ ਕਮਾਈ ਦੇ ਹਿਸਾਬ ਨਾਲ ਅਸੀਂ ਹੁਣ ਵੀ ਇਕ ਗਰੀਬ ਦੇਸ਼ ਹਾਂ, ਜੋ ਕਿਸੇ ਦੇਸ਼ ਦੀ ਬਿਹਤਰੀ ਦਾ ਇਕ ਮਾਪਦੰਡ ਹੈ। ਪ੍ਰਤੀ ਵਿਅਕਤੀ ਕਮਾਈ ਲੱਗਭਗ 2,800 ਡਾਲਰ (2,878 ਡਾਲਰ) ਹੈ, ਅਸੀਂ ਇਸ ਮਾਮਲੇ ’ਚ 136ਵੇਂ (196 ਦੇਸ਼ਾਂ ’ਚ) ਸਥਾਨ ’ਤੇ ਹਾਂ। ਅਸੀਂ ਬ੍ਰਿਕਸ ’ਚ ਸਭ ਤੋਂ ਗਰੀਬ ਹਾਂ। ਅਸੀਂ ਜੀ-20 ’ਚ ਸਭ ਤੋਂ ਗਰੀਬ ਹਾਂ ਅਤੇ ਸਾਡੇ ਕੋਲ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ’ਚ ਜ਼ਿਆਦਾ ਗਰੀਬ ਲੋਕ ਹਨ।’’

ਇਹ ਵੀ ਪੜ੍ਹੋ :     PAN Card ਯੂਜ਼ਰਸ ਲਈ ਵੱਡੀ ਖ਼ਬਰ , ਦੇਣਾ ਪੈ ਸਕਦੈ 10,000 ਰੁਪਏ ਦਾ ਜੁਰਮਾਨਾ

ਸੰਗਠਿਤ ਖੇਤਰ ’ਚ ਸਮਰੱਥ ਨੌਕਰੀਆਂ ਨਹੀਂ ਹੋ ਰਹੀਆਂ ਪੈਦਾ

ਜ਼ਿਕਰਯੋਗ ਹੈ ਕਿ ਅਰਥਵਿਵਸਥਾ ਦਾ ਪ੍ਰਮੁੱਖ ਪੈਮਾਨਾ ਆਰਥਿਕ ਵਾਧਾ ਅਤੇ ਮਹਿੰਗਾਈ ਹੁੰਦੀ ਹੈ। ਪਿਛਲੇ 11 ਸਾਲਾਂ ’ਚ ਜੇਕਰ ਮੋਦੀ ਸਰਕਾਰ ਦੇ ਕਾਰਜਕਾਲ ’ਚ ਔਸਤ ਅਸਲੀ ਵਾਧਾ ਦਰ (ਕੋਵਿਡ ਮਹਾਮਾਰੀ 2020-21 ’ਚ ਆਰਥਿਕ ਵਾਧੇ ’ਚ ਗਿਰਾਵਟ ਦੇ ਬਾਵਜੂਦ) 6.2 ਫੀਸਦੀ, ਜਦੋਂਕਿ ਮਹਿੰਗਾਈ 5 ਫੀਸਦੀ ਰਹੀ ਹੈ। ਉਥੇ ਹੀ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਸੰਪ੍ਰਗ) ਸਰਕਾਰ ਦੇ 10 ਸਾਲ (2004-14) ’ਚ ਵਾਧਾ ਦਰ ਔਸਤਨ 6.7 ਫੀਸਦੀ (ਨਵੀਂ ਲੜੀ ਤਹਿਤ) ਅਤੇ ਮਹਿੰਗਾਈ ਲੱਗਭਗ 8.1 ਫੀਸਦੀ ਸੀ। ਸੁੱਬਾਰਾਵ ਨੇ ਕਿਹਾ,‘‘ਪਿਛਲੇ 11 ਸਾਲਾਂ ’ਚ ਰੋਜ਼ਗਾਰ ’ਚ ਕੋਈ ਸੁਧਾਰ ਨਹੀਂ ਹੋਇਆ ਹੈ। ਨੌਕਰੀਆਂ ਤਾਂ ਪੈਦਾ ਹੋ ਰਹੀਆਂ ਹਨ ਪਰ ਉਹ ਗੈਰ-ਉਤਪਾਦਕ, ਘੱਟ-ਉਤਪਾਦਕਤਾ, ਪਾਰਟ-ਟਾਈਮ ਨੌਕਰੀਆਂ ਹਨ। ਸੰਗਠਿਤ ਖੇਤਰ ’ਚ ਸਮਰੱਥ ਉਤਪਾਦਕ ਨੌਕਰੀਆਂ ਪੈਦਾ ਨਹੀਂ ਹੋ ਪਾ ਰਹੀਆਂ ਹਨ ਅਤੇ ਇਹ ਮੌਜੂਦਾ ਸਰਕਾਰ ਦੀਆਂ ਸਭ ਤੋਂ ਵੱਡੀਆਂ ਅਫਲਤਾਵਾਂ ’ਚੋਂ ਇਕ ਹੈ।

ਇਹ ਵੀ ਪੜ੍ਹੋ :     ਜਾਣੋ ਉਡਾਣ ਦੌਰਾਨ ਫ਼ੋਨ ਨੂੰ Airplane Mode 'ਤੇ ਰੱਖਣਾ ਕਿਉਂ ਹੈ ਜ਼ਰੂਰੀ

ਇਕ ਸਵਾਲ ਦੇ ਜਵਾਬ ’ਚ ਸੁੱਬਾਰਾਵ ਨੇ ਕਿਹਾ,‘‘ਸਾਨੂੰ ਨੌਕਰੀਆਂ ਪੈਦਾ ਕਰਨ ਲਈ ਨਿਰਮਾਣ ’ਤੇ ਧਿਆਨ ਦੇਣਾ ਹੋਵੇਗਾ। ਵਿਸ਼ੇਸ਼ ਰੂਪ ਨਾਲ ਲਘੂ ਅਤੇ ਮਝੌਲੇ ਉਦਯੋਗਾਂ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਉਹ ਰੋਜ਼ਗਾਰ ਤੀਬਰ ਖੇਤਰ ਹੈ। ਉਨ੍ਹਾਂ ਕਿਹਾ,‘‘ਪਰ ਨਿਰਮਾਣ ਖੇਤਰ ’ਚ ਸਥਿਤੀ ਪਿਛਲੇ 11 ਸਾਲਾਂ ’ਚ ਖਾਸ ਸੁਧਰੀ ਨਹੀਂ ਹੈ। ਅੰਕੜਿਆਂ ਅਨੁਸਾਰ, ਨਿਰਮਾਣ ਖੇਤਰ ਦਾ ਜੀ. ਡੀ. ਪੀ. ’ਚ ਯੋਗਦਾਨ ਸਥਿਰ ਬਣਿਆ ਹੋਇਆ ਹੈ। 2014 ’ਚ ਨਿਰਮਾਣ ਖੇਤਰ ਦਾ ਜੀ. ਡੀ. ਪੀ. ’ਚ ਯੋਗਦਾਨ 16.7 ਫੀਸਦੀ ਸੀ, ਜੋ ਮੌਜੂਦਾ ਸਮੇਂ ’ਚ ਕਰੀਬ 17 ਫੀਸਦੀ ਹੈ। ਅਗਲੀ ਪੀੜ੍ਹੀ ਦੇ ਆਰਥਿਕ ਸੁਧਾਰਾਂ ਦੇ ਬਾਰੇ ਪੁੱਛੇ ਜਾਣ ’ਤੇ, ਸੁੱਬਾਰਾਵ ਨੇ ਕਿਹਾ,‘‘ ਮੋਦੀ ਸਰਕਾਰ ਦੇ ਬਾਰੇ ਇਕ ਹੋਰ ਨਿਰਾਸ਼ਾਜਨਕ ਗੱਲ ਇਹ ਹੈ ਕਿ ਅਜਿਹਾ ਪਤਾ ਲੱਗਦਾ ਹੈ, ਉਹ ਸੁਧਾਰਾਂ ਤੋਂ ਪਿੱਛੇ ਹੱਟ ਗਏ ਹਨ। ਭੂਮੀ ਸੁਧਾਰ, ਕਿਰਤ ਸੁਧਾਰ, ਟੈਕਸੇਸ਼ਨ ਸੁਧਾਰ, ਵਿਦੇਸ਼ੀ ਨਿਵੇਸ਼ ’ਚ ਸੁਧਾਰ, ਗਵਰਨੈਂਸ ’ਚ ਸੁਧਾਰ, ਇਹ ਸਾਰੇ ਮਹੱਤਵਪੂਰਨ ਹਨ ਪਰ ਇਸ ’ਤੇ ਹੁਣ ਕੋਈ ਗੱਲ ਨਹੀਂ ਹੋ ਰਹੀ।’’

ਜ਼ਿਕਰਯੋਗ ਹੈ ਕਿ ਸਰਕਾਰ ਨੇ 2014 ’ਚ ਸੱਤਾ ’ਚ ਆਉਣ ਤੋਂ ਬਾਅਦ ਜ਼ਮੀਨ ਅੈਕਵਾਇਰ ਨਾਲ ਜੁਡ਼ੇ ਮਾਮਲੇ ਨੂੰ ਸੁਲਝਾਉਣ ਲਈ ਕਦਮ ਚੁੱਕੇ ਸਨ ਪਰ ਵਿਰੋਧ ਪ੍ਰਦਰਸ਼ਨ ਕਾਰਨ ਉਸ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਗਿਆ। ਖੇਤੀਬਾੜੀ ਕਾਨੂੰਨ ’ਚ ਸੋਧ ਨੂੰ ਵੀ ਵਿਰੋਧ ਪ੍ਰਦਰਸ਼ਨ ਕਾਰਨ ਵਾਪਸ ਲੈ ਲਿਆ ਗਿਆ। ਕਿਰਤ ਸੁਧਾਰ ਦੇ ਮਾਮਲੇ ’ਚ ਸਰਕਾਰ ਨੇ 4 ਕੋਡ ਬਣਾਏ ਹਨ ਪਰ ਕੇਂਦਰ ਦਾ ਕਹਿਣਾ ਹੈ ਕਿ ਕੁਝ ਰਾਜਾਂ ਦਾ ਇਸ ਮਾਮਲੇ ’ਚ ਸਾਕਾਰਾਤਮਕ ਰੁਖ ਨਹੀਂ ਹੈ ਅਤੇ ਇਸ ਕਾਰਨ ਇਸ ਨੂੰ ਹੁਣ ਤੱਕ ਨੋਟੀਫਾਈਡ ਨਹੀਂ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • economic power
  • india
  • job
  • failure
  • subharao
  • ਆਰਥਿਕ ਸ਼ਕਤੀ
  • ਭਾਰਤ
  • ਨੌਕਰੀ
  • ਅਸਫਲ
  • ਸੁੱਬਾਰਾਵ

'Tata Group ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ'

NEXT STORY

Stories You May Like

  • increasing cases of fraud in the name of providing jobs
    ‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
  • fraud case in moga
    ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3 ਲੱਖ 20 ਹਜ਼ਾਰ ਰੁਪਏ ਦੀ ਠੱਗੀ
  • some indian security personnel trapping pakistani women
    ‘ਪਾਕਿ ਔਰਤਾਂ ਦੇ ਰੂਪ ਜਾਲ ’ਚ ਫਸ ਕੇ’ ਦੇਸ਼ ਨਾਲ ਗੱਦਾਰੀ ਕਰਦੇ ਕੁਝ ਭਾਰਤੀ ਸੁਰੱਖਿਆ ਮੁਲਾਜ਼ਮ!
  • millions of jobs will be created in the country
    ਦੇਸ਼ 'ਚ ਪੈਦਾ ਹੋਣਗੀਆਂ ਲੱਖਾਂ ਨੌਕਰੀਆਂ ! ਘਰਾਂ ਦੀ ਡਿਮਾਂਡ 'ਚ ਵੀ ਆਵੇਗੀ ਤੇਜ਼, ਬਦਲ ਜਾਏਗੀ ਤਸਵੀਰ
  • penthouse sold for rs 271 crore in gurugram
    ਦੇਸ਼ ਦੀ ਸਭ ਤੋਂ ਮਹਿੰਗੀ ਰੀਅਲ ਅਸਟੇਟ ਡੀਲ : ਗੁਰੂਗ੍ਰਾਮ ’ਚ 271 ਕਰੋੜ ਰੁਪਏ ’ਚ ਵਿਕਿਆ ਪੈਂਟਹਾਊਸ
  • ramandeep kaur died in a road accident in canada
    ਕੈਨੇਡਾ ’ਚ ਜੇਲ ਵਿਭਾਗ 'ਚ ਨੌਕਰੀ ਕਰਦੀ ਰਮਨਦੀਪ ਕੌਰ ਦੀ ਸੜਕ ਹਾਦਸੇ ’ਚ ਮੌਤ
  • major incident in jalandhar  bullets fired at house  car windows smashed
    ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗਏ ਗੱਡੀ ਦੇ ਸ਼ੀਸ਼ੇ
  • apple pay apple pay to launch in india in october
    ਭਾਰਤ 'ਚ ਸ਼ਾਨਦਾਰ ਸਰਵਿਸ ਲਾਂਚ ਕਰਨ ਜਾ ਰਿਹੈ Apple ! ਸਿਰਫ਼ ਇਕ Tap ਨਾਲ...
  • cp satinder singh big revelation in jalandhar businessman robbery case
    ਜਲੰਧਰ: ਕਾਰੋਬਾਰੀ ਨਾਲ ਹੋਈ ਲੁੱਟ ਦੇ ਮਾਮਲੇ 'ਚ CP ਦਾ ਵੱਡਾ ਖ਼ੁਲਾਸਾ! 72 ਲੱਖ...
  • sensation in malsian
    ਮਲਸੀਆਂ 'ਚ ਸਨਸਨੀ: ਮੇਨ ਚੌਕ ਨੇੜਿਓਂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ,...
  • jalandhar roads dumped garbage
    ਜਲੰਧਰ ਸ਼ਹਿਰ ਦੀ ਸੁੰਦਰਤਾ ਨੂੰ ਲੱਗਾ ਗ੍ਰਹਿਣ; ਸੜਕਾਂ ’ਤੇ ਸੁੱਟਿਆ ਜਾ ਰਿਹਾ ਕੂੜਾ,...
  • robbers who were running away after snatching mobile phones
    ਗਦਈਪੁਰ ਮਾਰਕੀਟ ’ਚ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰੇ ਜਾਮ ’ਚ ਫਸੇ, ਲੋਕਾਂ ਨੇ...
  • heartbreaking incident in kartarpur
    ਕਰਤਾਰਪੁਰ 'ਚ ਰੂਹ ਕੰਬਾਊ ਵਾਰਦਾਤ: ਪਤਨੀ ਨੂੰ ਹਾਰਪਿਕ ਪਿਲਾ ਕੇ ਜਾਨੋਂ ਮਾਰਨ ਦੀ...
  • parking attendant of looks unisex salon attacked with sharp weapons
    ਜਲੰਧਰ: Looks Unisex Salon ਦੇ ਪਾਰਕਿੰਗ ਅਟੈਂਡੈਂਟ 'ਤੇ ਤੇਜ਼ਧਾਰ ਹਥਿਆਰਾਂ ਨਾਲ...
  • former cm charanjit channi gave a big statement about sajjan kumar
    ਸਾਬਕਾ CM ਚਰਨਜੀਤ ਚੰਨੀ ਨੇ ਸੱਜਣ ਕੁਮਾਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੜ੍ਹੋ...
  • heavy rain alert in punjab for next 2 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦਾ ਅਲਰਟ, ਜਾਣੋ ਜ਼ਿਲ੍ਹਾਵਾਰ ਮੌਸਮ ਦੀ...
Trending
Ek Nazar
thieves target 4 shops in one night

ਗੁਰਦਾਸਪੁਰ: ਚੋਰਾਂ ਨੇ ਇਕੋ ਰਾਤ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 8 ਲੱਖ ਦੇ...

migrant boat capsizes

ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਦੋ ਲੋਕਾਂ ਦੀ ਮੌਤ, ਟਿਊਨੀਸ਼ੀਆ 'ਚ...

love father opposition lover daughter

ਪਿਆਰ 'ਚ ਰੋੜਾ ਬਣ ਰਿਹਾ ਸੀ ਪਿਓ, ਪ੍ਰੇਮੀ ਨਾਲ ਮਿਲ ਧੀ ਨੇ ਕਰ 'ਤਾ ਕਤਲ, ਫਿਰ...

electricity meters meter application power corporation

ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਹੁਣ ਪਿਆ ਵੱਡਾ...

continuous rains have increased the concerns of the people of border villages

ਪੰਜਾਬ ਦੇ ਸਰਹੱਦੀ ਪਿੰਡਾਂ ਲਈ ਬਰਸਾਤ ਬਣੀ ਕਹਿਰ: ਕਿਸਾਨਾਂ ਨੂੰ ਸਤਾਉਣ ਲੱਗਾ ਡਰ,...

legendary actress of punjabi industry  jatinder kaur

ਜਦੋਂ ਸਹੁਰਿਆਂ ਨੇ ਵਾਪਸ ਤੋਰ'ਤੀ ਸੀ ਪੰਜਾਬੀ ਇੰਡਸਟਰੀ ਦੀ ਦਿੱਗਜ ਅਦਾਕਾਰਾ...

boy crossing ravi river

ਰਾਵੀ ਦਰਿਆ ਪਾਰ ਕਰਦਿਆਂ ਮੁੰਡਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹਿਆ, ਰੈਸਕਿਊ...

pukhraj bhalla paid obeisance at sri harmandir sahib

ਜਸਵਿੰਦਰ ਭੱਲਾ ਦੀ ਪਹਿਲੀ ਬਰਸੀ 'ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਪੁੱਤਰ...

emraan hashmi

ਇਮਰਾਨ ਹਾਸ਼ਮੀ ਨੇ 'ਆਵਾਰਾਪਨ 2' 'ਚ ਕਿਉਂ ਨਹੀਂ ਕੀਤਾ ਇਕ ਵੀ Kissing Scene !...

bollywood veteran actress  s health deteriorates

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਵਿਗੜ ਗਈ ਸਿਹਤ ! ਹਸਪਤਾਲ 'ਚ ਕਰਾਇਆ ਗਿਆ ਦਾਖਲ

major robbery on highway

ਪੰਜਾਬ ਦੇ ਇਸ ਹਾਈਵੇਅ 'ਤੇ ਵੱਡੀ ਲੁੱਟ, ਹਥਿਆਰਾਂ ਦੀ ਨੋਕ 'ਤੇ ਟਰੱਕ ਡਰਾਈਵਰ...

bollywood  s veteran actress is going to become a mother for the third time

45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

sunita ahuja on why she withdrew divorce petition from govinda

ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

veteran actress passes away

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

veteran actor sowcar janaki passes away at 94

ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • sugar prices  odisha  madhya pradesh and punjab most affected
      ਖੰਡ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ : ਓਡੀਸ਼ਾ, ਮੱਧ ਪ੍ਰਦੇਸ਼ ਅਤੇ ਪੰਜਾਬ ਸਭ...
    • sebi cancels registration of 15 investment advisors who did not pay fees
      SEBI ਨੇ ਫੀਸ ਦਾ ਭੁਗਤਾਨ ਨਾ ਕਰਨ ਵਾਲੇ 15 ਨਿਵੇਸ਼ ਸਲਾਹਕਾਰਾਂ ਦੀ ਰਜਿਸਟ੍ਰੇਸ਼ਨ...
    • sugar stocks  cm yogi
      ਸੂਬੇ 'ਚ ਖੰਡ ਦਾ ਭੰਡਾਰ ਬਹੁਤ ਜ਼ਿਆਦਾ, ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ:...
    • scandinavian airline will start operating in india  will fly on these routes
      17 ਸਾਲ ਬਾਅਦ ਭਾਰਤ 'ਚ ਫਿਰ ਕੰਮ ਸ਼ੁਰੂ ਕਰੇਗੀ Scandinavian Airline, ਇਨ੍ਹਾਂ...
    • old cheques will not work  your chequebook  rules have changed
      ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ...
    • hc gives big blow udupi swaad restaurant refuses to provide relief
      Menu Card ਧੋਖਾਧੜੀ: HC ਨੇ ਦਿੱਤਾ ਵੱਡਾ ਝਟਕਾ! 'Udupi Swaad' ਰੈਸਟੋਰੈਂਟ ਨੇ...
    • canada usa trade talks failed
      ਹੁਣ ਛਿੜੇਗੀ Dollar vs Dollar ਦੀ ਜੰਗ ! US ਨੇ ਠੋਕਿਆ 50% ਟੈਰਿਫ਼, PM ਕਾਰਨੀ...
    • buy government food grains  ration will be available with e rupee
      ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ...
    • onion prices soar  prices up 11  in a week  hope for quick relief
      ਪਿਆਜ਼ ਦੀਆਂ ਕੀਮਤਾਂ 'ਚ ਭਾਰੀ ਵਾਧਾ: ਇੱਕ ਹਫ਼ਤੇ 'ਚ 11% ਚੜ੍ਹੇ ਭਾਅ, ਜਲਦੀ...
    • gold gains momentum  silver surges  prices at more than 3 month high
      ਸੋਨੇ ਨੇ ਫੜੀ ਰਫ਼ਤਾਰ, ਚਾਂਦੀ 'ਚ ਤੂਫਾਨੀ ਵਾਧਾ, 3 ਮਹੀਨਿਆਂ ਤੋਂ ਵਧ ਦੇ ਉੱਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +