ਰੋਮ (ਕੈਂਥ)- ਇਟਲੀ ਦੇ ਉੱਤਰੀ ਅਤੇ ਮੱਧ ਹਿੱਸੇ ਵਿਚ ਇਸ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਦੇ ਨਾਲ ਧਰਤੀ ਉੱਤੇ ਚਿੱਟੇ ਰੰਗ ਦੀ ਚਾਦਰ ਵਿੱਛ ਗਈ। ਉੱਤਰੀ ਇਟਲੀ ਦੇ ਮੈਦਾਨੀ ਇਲਾਕਿਆਂ ਅਤੇ ਵੱਖ-ਵੱਖ ਇਲਾਕਿਆਂ ਵਿਚ ਬਰਫ਼ਬਾਰੀ ਦੇ ਸਮਾਚਾਰ ਪ੍ਰਾਪਤ ਹੋਏ ਹਨ। ਤਾਜ਼ਾ ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਬਰਫ਼ਬਾਰੀ ਹੋ ਰਹੀ ਹੈ। ਬਰਫ਼ ਪੈਣ ਨਾਲ ਆਮ ਲੋਕਾਂ ਨੂੰ ਦੰਦ ਕੰਬਣੀ ਛਿੜ ਗਈ। ਲੋਕਾਂ ਨੂੰ ਬਾਹਰ ਜਾਣ ਅਤੇ ਕੰਮਾਂ-ਕਾਰਾਂ ਆਦਿ ਵਿਚ ਜਾਣ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ 'ਤੇ ਤਿਲਕਣ ਹੋਣ ਕਾਰਨ ਆਵਾਜਾਈ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ
ਸਰਦ ਮੌਸਮ ਦੀ ਇਸ ਪਹਿਲੀ ਬਰਫ਼ਬਾਰੀ ਵਿਚ ਬਰਫ਼ ਦੇਖਣ ਦੇ ਚਾਹਵਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲੀ। ਲੋਕ ਬਰਫ਼ ਦੇ ਵਿਚ ਸੈਲਫ਼ੀ ਅਤੇ ਵੀਡੀਓ ਬਣਾਉਂਦੇ ਵੀ ਨਜ਼ਰ ਆਏ। ਬਹੁਤ ਸਾਰੇ ਇਲਾਕਿਆਂ ਵਿਚ ਵਸਦੇ ਲੋਕਾਂ ਨੇ ਸ਼ੋਸ਼ਲ ਮੀਡੀਆ 'ਤੇ ਲਾਇਵ ਹੋਕੇ ਇਸ ਸਾਲ ਦੇ ਮੌਸਮ ਦੀ ਪਹਿਲੀ ਬਰਫ਼ਬਾਰੀ ਦਾ ਅੰਨਦ ਮਾਣਿਆ। ਇਟਲੀ ਵਿਚ ਉੱਤਰੀ ਇਲਾਕੇ ਵਿਚ ਪਈ ਇਸ ਬਰਫ਼ਬਾਰੀ ਕਾਰਨ ਆਉਣ ਵਾਲੇ ਦਿਨਾਂ ਵਿਚ ਮੌਸਮ ਦਾ ਤਾਪਮਾਨ ਹੋਰ ਡਿੱਗਣ ਦੇ ਆਸਾਰ ਹਨ। ਜਿਥੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ, ਉਥੇ ਹੀ ਪ੍ਰਸ਼ਾਸ਼ਨ ਨੇ ਦੱਖਣੀ ਪੀਮੋਨਤੇ ਦੇ ਮੈਦਾਨੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਹੈ।
ਇਹ ਵੀ ਪੜ੍ਹੋ : ਫਾਈਜ਼ਰ ਦਾ ਦਾਅਵਾ: ਕੋਰੋਨਾ ਵੈਕਸੀਨ ਦੀਆਂ 3 ਖ਼ੁਰਾਕਾਂ ਓਮੀਕਰੋਨ ਨੂੰ ਕਰਣਗੀਆਂ ਬੇਅਸਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ : ਡਰੱਗ ਟ੍ਰੈਫਿਕਿੰਗ, ਹਥਿਆਰ ਅਤੇ ਹਿੰਸਾ ਮਾਮਲੇ 'ਚ 6 ਪੰਜਾਬੀ ਨੌਜਵਾਨ ਗ੍ਰਿਫ਼ਤਾਰ
NEXT STORY