ਨਿਊਯਾਰਕ (ਰਾਜ ਗੋਗਨਾ) : ਰਿਜ਼ਰਵ ਬੈਂਕ ਆਫ਼ ਨਿਊਯਾਰਕ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਭਾਰਤੀ ਮੂਲ ਦੀ ਸੁਸ਼ਮਿਤਾ ਸ਼ੁਕਲਾ ਨਾਂ ਦੀ ਔਰਤ ਨੂੰ ਮਾਰਚ 2023 ਤੋਂ ਪ੍ਰਭਾਵੀ, ਫਸਟ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ਼ ਆਪ੍ਰੇਟਿੰਗ ਅਫ਼ਸਰ ਦੇ ਵਜੋਂ ਨਿਯੁਕਤ ਕੀਤਾ ਹੈ। ਇਸ ਅਹਿਮ ਨਿਯੁਕਤੀ ਨੂੰ ਫੈਡਰਲ ਰਿਜ਼ਰਵ ਸਿਸਟਮ ਦੇ ਬੋਰਡ ਆਫ਼ ਗਵਰਨਰਜ਼ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਪਹਿਲੀ ਉਪ-ਪ੍ਰਧਾਨ ਵਜੋਂ ਸ਼੍ਰੀਮਤੀ ਸ਼ੁਕਲਾ ਨਿਊਯਾਰਕ ਫੈਡਰਲ ਰਿਜ਼ਰਵ ਬੈਂਕ ਦੀ ਦੂਜੀ ਰੈਂਕਿੰਗ ਦੀ ਭਾਰਤੀ ਅਧਿਕਾਰੀ ਹੋਵੇਗੀ। ਬੈਂਕ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਾਲ ਮਿਲ ਕੇ ਉਹ ਸੰਗਠਨ ਦੀ ਰਣਨੀਤਕ ਦਿਸ਼ਾ ਨੂੰ ਸਥਾਪਿਤ, ਸੰਚਾਰ ਅਤੇ ਲਾਗੂ ਕਰੇਗੀ।
ਇਹ ਵੀ ਪੜ੍ਹੋ : ਇਟਲੀ ਦੀ ਆਰਥਿਕਤਾ ਲਗਾਤਾਰ ਗਿਰਾਵਟ ਵੱਲ, ਨੀਟ ਨੌਜਵਾਨਾਂ ਦੀ ਵੱਧ ਰਹੀ ਗਿਣਤੀ ਭਵਿੱਖ ਨੂੰ ਕਰ ਰਹੀ ਧੁੰਦਲਾ
ਉਹ ਫੈਡਰਲ ਓਪਨ ਮਾਰਕੀਟ ਕਮੇਟੀ ਦੀ ਇਕ ਵਿਕਲਪਿਕ ਵੋਟਿੰਗ ਮੈਂਬਰ ਵਜੋਂ ਵੀ ਕੰਮ ਕਰੇਗੀ। ਜੌਨ ਸੀ. ਵਿਲੀਅਮਸ, ਨਿਊਯਾਰਕ ਫੈਡਰਲ ਬੈਂਕ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ, "ਸੁਸ਼ਮਿਤਾ ਇਕ ਗਤੀਸ਼ੀਲ, ਪ੍ਰੇਰਨਾਦਾਇਕ, ਅਤੇ ਬਹੁਤ ਪ੍ਰਭਾਵਸ਼ਾਲੀ ਨੇਤਾ ਹੈ, ਜੋ ਬੈਂਕ ਵਿੱਚ ਵੱਡੇ ਪੱਧਰ ਦੇ ਉੱਦਮਾਂ ਅਤੇ ਪਰਿਵਰਤਨ ਪਹਿਲਕਦਮੀਆਂ ਦੀ ਅਗਵਾਈ ਕਰਨ ਲਈ ਵਿਆਪਕ ਅਨੁਭਵ ਲਿਆਉਂਦੀ ਰਹੀ ਹੈ।" ਵਿਲੀਅਮਸ ਨੇ ਕਿਹਾ ਕਿ ਉਸ ਕੋਲ ਟੈਕਨਾਲੋਜੀ ਅਤੇ ਚੁਸਤ ਨਵੀਨਤਾ ਦੇ ਤਰੀਕਿਆਂ ਦਾ ਬਹੁਤ ਹੀ ਡੂੰਘਾ ਗਿਆਨ ਹੈ। ਰੋਜ਼ਾ ਐੱਮ. ਗਿੱਲ, ਜੋ ਨਿਊਯਾਰਕ ਫੈਡਰਲ ਦੇ ਨਿਰਦੇਸ਼ਕ ਬੋਰਡ ਦੀ ਚੇਅਰਮੈਨ ਅਤੇ ਸੰਸਥਾਪਕ ਸਨ, ਨੇ ਵੀ ਸ਼ੁਕਲਾ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ : UK: 2022 'ਚ ਇਸ ਕੰਪਨੀ ਦੀਆਂ ਕਾਰਾਂ ਹੋਈਆਂ ਸਭ ਤੋਂ ਵੱਧ ਚੋਰੀ, DVLA ਨੇ ਜਾਰੀ ਕੀਤੇ ਅੰਕੜੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਇਟਲੀ ਦੀ ਆਰਥਿਕਤਾ ਲਗਾਤਾਰ ਗਿਰਾਵਟ ਵੱਲ, ਨੀਟ ਨੌਜਵਾਨਾਂ ਦੀ ਵਧ ਰਹੀ ਗਿਣਤੀ ਭਵਿੱਖ ਨੂੰ ਕਰ ਰਹੀ ਧੁੰਦਲਾ
NEXT STORY