ਕਾਠਮੰਡੂ — ਨੇਪਾਲ 'ਚ ਵੀਰਵਾਰ ਨੂੰ ਪੰਜ ਭਾਰਤੀਆਂ ਨੂੰ ਆਪਣੇ ਸਰੋਤ ਦਾ ਖੁਲਾਸਾ ਕੀਤੇ ਬਿਨਾਂ ਲੱਖਾਂ ਨੇਪਾਲੀ ਰੁਪਏ ਲੈ ਕੇ ਜਾਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪ੍ਰਕਾਸ਼ ਨਰਾਇਣ ਗੁਪਤਾ (44), ਅਜੈ ਮਿਸ਼ਰਾ (43), ਆਸ਼ੀਸ਼ ਗੁਪਤਾ (45), ਬਿਮਲ ਗੁਪਤਾ (46) ਅਤੇ ਪੰਕਜ ਜੈਸਵਾਲ (39) ਨੂੰ ਪੱਛਮੀ ਨੇਪਾਲ ਦੇ ਨੇਪਾਲਗੰਜ ਨਗਰਪਾਲਿਕਾ ਦੇ ਰਾਂਝਾ ਹਵਾਈ ਅੱਡੇ ਤੋਂ ਸੁਰੱਖਿਆ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਭਾਰਤੀ ਨਾਗਰਿਕ ਹਨ ਅਤੇ ਇਸ ਦੌਰਾਨ ਉਹ ਕਾਠਮੰਡੂ ਲਈ ਫਲਾਈਟ 'ਚ ਸਵਾਰ ਹੋਣ ਵਾਲੇ ਸਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ 24 ਲੱਖ ਨੇਪਾਲੀ ਰੁਪਏ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲ ਕੋਈ ਜਾਇਜ਼ ਦਸਤਾਵੇਜ਼ ਨਹੀਂ ਸਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮੁਹੰਮਦ ਯੂਨਸ ਬਣੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ, PM ਮੋਦੀ ਨੇ ਦਿੱਤੀ ਵਧਾਈ
NEXT STORY