ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਟੈਕਸਾਸ ਵਿਖੇ ਇੱਕ ਡੈਲਟਾ ਏਅਰਲਾਈਨਜ਼ ਦੇ ਜਹਾਜ਼ ਦਾ ਖੱਬਾ ਵਿੰਗ ਫਲੈਪ ਉਡਾਣ ਭਰਨ ਮਗਰੋਂ ਹਵਾ ਵਿਚਾਲੇ ਟੁੱਟ ਗਿਆ। ਇਹ ਘਟਨਾ ਮੰਗਲਵਾਰ ਨੂੰ ਡੈਲਟਾ ਏਅਰਲਾਈਨਜ਼ ਦੀ ਫਲਾਈਟ ਨੰਬਰ 1893 ਨਾਲ ਵਾਪਰੀ। ਹਾਲਾਂਕਿ ਜਹਾਜ਼ ਦੇ ਕ੍ਰੂ ਮੈਂਬਰਾਂ ਨੇ ਸੂਝਬੂਝ ਨਾਲ ਕੰਮ ਕੀਤਾ ਅਤੇ ਜਹਾਜ਼ ਨੂੰ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਅਤ ਲੈਂਡ ਕਰਵਾ ਲਿਆ।
ਜਾਣਕਾਰੀ ਅਨੁਸਾਰ ਡੈਲਟਾ ਏਅਰਲਾਈਨਜ਼ ਦੀ ਫਲਾਈਟ ਨੰਬਰ 1893 ਮੰਗਲਵਾਰ ਨੂੰ ਆਪਣੀ ਆਮ ਉਡਾਣ 'ਤੇ ਸੀ। ਜਹਾਜ਼ ਦਾ ਖੱਬਾ ਫਲੈਪ ਹਵਾ ਵਿੱਚ ਹੀ ਖਰਾਬ ਹੋ ਗਿਆ ਤੇ ਟੁੱਟ ਕੇ ਲਟਕ ਗਿਆ। ਫਲੈਪ ਵਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੋ ਜਹਾਜ਼ ਨੂੰ ਉਡਾਣ ਭਰਨ ਅਤੇ ਉਤਰਨ ਵਿੱਚ ਮਦਦ ਕਰਦਾ ਹੈ। ਇਸ ਘਟਨਾ ਤੋਂ ਬਾਅਦ, ਕ੍ਰੂ ਮੈਂਬਰਾਂ ਨੇ ਤੁਰੰਤ ਆਸਟਿਨ-ਬਰਗਸਟ੍ਰੋਮ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਸੁਰੱਖਿਅਤ ਲੈਂਡਿੰਗ ਲਈ ਇਜਾਜ਼ਤ ਮੰਗੀ।
ਇਹ ਵੀ ਪੜ੍ਹੋ- ਵੱਡੀ ਕਾਰਵਾਈ ; ਤਹਿਸੀਲਦਾਰ ਹੋਇਆ ਸਸਪੈਂਡ ! ਕਾਰਨ ਜਾਣ ਰਹਿ ਜਾਓਗੇ ਹੈਰਾਨ
Passenger video shows a detached wing flap on an Austin-bound Delta flight on Tuesday. 🤦♂️ pic.twitter.com/oE8Mvd0wSj
— Trumpusa1 (@Trumpusa1A1) August 21, 2025
ਜਹਾਜ਼ ਨੂੰ ਸਫਲਤਾਪੂਰਵਕ ਉਤਾਰਨ ਤੋਂ ਬਾਅਦ, ਪਾਇਲਟਾਂ ਨੇ ਫਲੈਪ ਦੇ ਟੁੱਟਣ ਦੀ ਪੁਸ਼ਟੀ ਕੀਤੀ। ਅਮਰੀਕੀ ਹਵਾਬਾਜ਼ੀ ਰੈਗੂਲੇਟਰ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੀਆਂ ਘਟਨਾਵਾਂ ਹਵਾਈ ਯਾਤਰਾ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਕਰਦੀਆਂ ਹਨ। FAA ਇਹ ਪਤਾ ਲਗਾਏਗਾ ਕਿ ਕੀ ਇਹ ਕੋਈ ਤਕਨੀਕੀ ਨੁਕਸ ਸੀ ਜਾਂ ਕੋਈ ਹੋਰ ਕਾਰਨ ਸੀ ਜਿਸ ਕਾਰਨ ਇਹ ਹਾਦਸਾ ਹੋਇਆ। ਹਾਲਾਂਕਿ ਗਨਿਮਤ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਜਾਂ ਚਾਲਕ ਦਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਦੀ ਨਵੀਂ ਕਾਰਜਕਾਰਨੀ ਦੀ ਹੋਈ ਚੋਣ
NEXT STORY