ਸਿੰਗਾਪੁਰ- ਸਿੰਗਾਪੁਰ ਦੀ ਮਾਨਸਾ ਗੋਪਾਲ ਨੇ ਆਪਣੇ ਗਾਹਕ ਨੂੰ ਭੋਜਨ ਡਿਲੀਵਰ ਕਰਨ ਲਈ 30,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਜਿਸ ਦੇ ਨਾਲ ਹੀ ਉਸ ਦਾ ਨਾਮ ਵਰਲਡ ਰਿਕਾਰਡ ਵਿਚ ਦਰਜ ਹੋ ਗਿਆ। ਮਾਨਸਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸਾਂਝੀ ਕਰਕੇ ਦੱਸਿਆ ਕਿ ਫੂਡ ਡਿਲੀਵਰੀ ਕਰਨ ਲਈ ਉਸ ਨੇ ਚਾਰ ਮਹਾਂਦੀਪਾਂ ਨੂੰ ਪਾਰ ਕਰਕੇ ਸਿੰਗਾਪੁਰ ਤੋਂ ਅੰਟਾਰਕਟਿਕਾ ਤੱਕ ਦਾ ਸਫ਼ਰ ਤੈਅ ਕੀਤਾ। ਇਹ ਹੁਣ ਦੁਨੀਆ ਦੀ ਸਭ ਤੋਂ ਲੰਬੀ ਫੂਡ ਡਿਲੀਵਰੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇਥੇ ਫੁੱਟਬਾਲ ਸਟੇਡੀਅਮ ’ਚੋਂ ਹੋ ਕੇ ਲੰਘਦੀ ਹੈ ਟਰੇਨ, ਖੇਡਦੇ ਰਹਿੰਦੇ ਹਨ ਖਿਡਾਰੀ (ਵੀਡੀਓ)
ਵੀਡੀਓ 'ਚ ਉਨ੍ਹਾਂ ਨੂੰ ਹੱਥ 'ਚ ਫੂਡ ਪੈਕੇਟ ਲੈ ਕੇ 30,000 ਕਿਲੋਮੀਟਰ ਦਾ ਸਫ਼ਰ ਕਰਦੇ ਦੇਖਿਆ ਜਾ ਸਕਦਾ ਹੈ। ਉਸ ਦਾ ਇਹ ਸਫ਼ਰ ਸਿੰਗਾਪੁਰ ਤੋਂ ਸ਼ੁਰੂ ਹੋਇਆ, ਫਿਰ ਜਰਮਨੀ ਅਤੇ ਅਰਜਨਟੀਨਾ ਹੁੰਦੇ ਹੋਏ ਮਾਨਸਾ ਅੰਟਾਰਕਟਿਕਾ ਪਹੁੰਚੀ। ਕਲਿੱਪ ਵਿੱਚ, ਮਾਨਸਾ ਨੂੰ ਕਈ ਬਰਫੀਲੀਆਂ ਅਤੇ ਚਿੱਕੜ ਵਾਲੀਆਂ ਸੜਕਾਂ ਨੂੰ ਪਾਰ ਕਰਦੇ ਦਿਖਾਇਆ ਗਿਆ ਹੈ ਅਤੇ ਅੰਤ ਵਿੱਚ, ਉਸ ਨੇ ਆਪਣੇ ਗਾਹਕ ਨੂੰ ਭੋਜਨ ਡਿਲੀਵਰ ਕੀਤਾ। ਪੋਸਟ ਵਿੱਚ, ਉਸਨੇ ਲਿਖਿਆ, "ਅੱਜ, ਮੈਂ ਸਿੰਗਾਪੁਰ ਤੋਂ ਅੰਟਾਰਕਟਿਕਾ ਤੱਕ ਇੱਕ ਵਿਸ਼ੇਸ਼ ਭੋਜਨ ਡਿਲੀਵਰੀ ਕੀਤੀ! ਇਸ ਅਦਭੁਤ ਯਾਤਰਾ ਨੂੰ ਲੋਕਾਂ ਨਾਲ ਸਾਂਝਾ ਕਰਨ ਲਈ ਮੈਂ ਬੇਹੱਦ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ: ਦੁਬਈ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਭਾਰਤੀ ਕਸੂਤਾ ਘਿਰਿਆ, ਲੱਗਾ 5 ਲੱਖ ਦਾ ਜੁਰਮਾਨਾ
ਦਰਅਸਲ ਮਾਨਸਾ ਨੇ ਇੱਕ ਮੁਹਿੰਮ ਦੇ ਹਿੱਸੇ ਵਜੋਂ ਇਸ ਫੂਡ ਡਿਲੀਵਰੀ ਨੂੰ ਅੰਜਾਮ ਦਿੱਤਾ ਹੈ। ਜਿਸ ਲਈ ਉਹ ਪਿਛਲੇ 2 ਸਾਲਾਂ ਤੋਂ ਯਤਨ ਕਰ ਰਹੀ ਸੀ। ਕਈ ਥਾਵਾਂ ਤੋਂ ਫੰਡ ਵੀ ਇਕੱਠਾ ਕੀਤਾ ਪਰ ਇਸ ਕਾਰਨਾਮੇ ਲਈ ਉਸ ਨੂੰ ਬਿਹਤਰ ਸਪਾਂਸਰ ਦੀ ਲੋੜ ਸੀ, ਜਿਸ ਦਾ ਨਾਮ ਅਤੇ ਕੰਮ ਦੋਵੇਂ ਹੀ ਸ਼ਾਨਦਾਰ ਹੋਣ। ਫਿਰ ਲੰਬੇ ਯਤਨਾਂ ਅਤੇ ਸਖ਼ਤ ਮਿਹਨਤ ਤੋਂ ਬਾਅਦ, ਮਨਸਾ ਨੇ ਫੂਡ ਪਾਂਡਾ (@foodpandasg) ਨਾਲ ਸਹਿਯੋਗ ਕੀਤਾ ਅਤੇ ਉਨ੍ਹਾਂ ਨੇ ਮਨਸਾ ਦੀ ਯਾਤਰਾ ਨੂੰ ਸਪਾਂਸਰ ਕੀਤਾ।
ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ, ਘਰ 'ਚ ਵਿਛੇ ਸੱਥਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ 'ਚ 'ਵੋਟਿੰਗ' ਦੀ ਉਮਰ ਸਬੰਧੀ ਹੋ ਸਕਦੈ ਵੱਡਾ ਬਦਲਾਅ, PM ਜੈਸਿੰਡਾ ਨੇ ਕਹੀ ਇਹ ਗੱਲ
NEXT STORY