ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਲੜਨ ਲਈ ਬਣਾਏ ਗਏ ਫੰਡ ਵਿਚ ਖੁੱਲ੍ਹ ਕੇ ਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਇਸ ਵਿਚ ਪਿੱਛੇ ਨਹੀਂ ਹਟੇਗੀ, ਜਨਤਾ ਵੱਲੋਂ ਦਿੱਤੇ ਗਏ ਹਰ ਇਕ ਰੁਪਏ ਦੇ ਬਦਲੇ ਚਾਰ ਰੁਪਏ ਦਾ ਯੋਗਦਾਨ ਦਿੱਤਾ ਜਾਵੇਗਾ।
ਇਮਰਾਨ ਨੇ ਆਪਣੇ ਕੁਝ ਮੰਤਰੀਆਂ ਨਾਲ ਵੀਰਵਾਰ ਨੂੰ ਮੀਡੀਆ ਅੱਗੇ ਸਰਕਾਰ ਦੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਰਿਲੀਫ ਫੰਡ ਦੀ ਰਾਸ਼ੀ ਉਨ੍ਹਾਂ ਲੋਕਾਂ ਦੀ ਮਦਦ ਲਈ ਵਰਤੀ ਜਾਵੇਗੀ, ਜਿਨ੍ਹਾਂ ਦਾ ਰੁਜ਼ਗਾਰ ਇਸ ਮਹਾਂਮਾਰੀ ਦੌਰਾਨ ਖਤਮ ਹੋ ਜਾਵੇਗਾ। ਇਸ ਦੇ ਲਈ ਜਲਦੀ ਹੀ ਇਕ ਐੱਸ. ਐੱਮ. ਐੱਸ. ਸੇਵਾ ਸ਼ੁਰੂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਆਪਣੇ ਬੇਰੁਜ਼ਗਾਰ ਹੋਣ ਦਾ ਸਬੂਤ ਸਰਕਾਰ ਨੂੰ ਦੇਣਾ ਪਵੇਗਾ।
ਇਮਰਾਨ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਕਾਰਨ ਮੌਤ ਦਰ ਦਾ ਜਿੰਨਾ ਡਰ ਸੀ ਇਸ ਤੋਂ ਘੱਟ ਰਹੀ। ਉਨ੍ਹਾਂ ਕਿਹਾ, "ਅਸੀਂ ਸੋਚਿਆ ਸੀ ਕਿ ਹੁਣ ਤੱਕ ਦੇਸ਼ ਦਾ ਆਈ. ਸੀ. ਯੂ. ਵਾਰਡ ਕੋਰੋਨਾ ਮਰੀਜ਼ਾਂ ਨਾਲ ਭਰ ਜਾਵੇਗਾ ਅਤੇ ਉੱਥੇ ਜਗ੍ਹਾ ਨਹੀਂ ਬਚੇਗੀ ਪਰ ਅਜਿਹਾ ਨਹੀਂ ਹੋਇਆ। ਕੋਰੋਨਾ ਦੇ ਮਾਮਲੇ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਭਾਵਨਾ ਉਸ ਤੋਂ ਘੱਟ ਰਹੀ ਹੈ ਜਿੰਨੇ ਦੀ ਉਮੀਦ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿਦੇਸ਼ਾਂ ਵਿਚ ਫਸੇ ਪ੍ਰਵਾਸੀ ਪਾਕਿਸਤਾਨੀਆਂ ਨੂੰ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਿਹੜੇ ਲੋਕ ਵਾਪਸ ਆਉਣ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਮਦਦ ਦਿੱਤੀ ਜਾਵੇਗੀ। ਵਿਦੇਸ਼ਾਂ ਵਿਚ ਕੰਮ ਕਰਕੇ ਵਿਦੇਸ਼ੀ ਮੁਦਰਾ ਕਮਾ ਕੇ ਦੇਸ਼ ਭੇਜਣ ਵਾਲੇ ਇਹ ਕਾਮੇ ਦੇਸ਼ ਦੇ ਵੀ. ਆਈ. ਪੀ. ਹਨ।
ਅਮਰੀਕਾ 'ਚ 24 ਘੰਟਿਆਂ ਦੌਰਾਨ 2,053 ਮੌਤਾਂ, ਮ੍ਰਿਤਕਾਂ ਦੀ ਗਿਣਤੀ 63 ਹਜ਼ਾਰ ਤੋਂ ਪਾਰ
NEXT STORY