ਲੰਡਨ- ਬ੍ਰਿਟੇਨ ਵਿਚ ਜਲਦ ਹੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਵਾਰ ਬ੍ਰਿਟੇਨ ਵਿੱਚ ਪਹਿਲੀ ਵਾਰ 4 ਕਰੋੜ 70 ਲੱਖ ਵੋਟਰ ਫੋਟੋ ਆਈ.ਡੀ ਨਾਲ ਵੋਟ ਪਾਉਣਗੇ। 4 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਵੋਟਰਾਂ ਨੂੰ ਕਿਹਾ ਗਿਆ ਹੈ ਕਿ ਉਹ 22 ਫੋਟੋ ਆਈ.ਡੀ. ਵਿੱਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹਨ। ਬ੍ਰਿਟੇਨ ਕੋਲ ਭਾਰਤ ਵਾਂਗ ਹੁਣ ਤੱਕ ਵੱਖਰਾ ਫੋਟੋ ਵੋਟਰ ਆਈ.ਡੀ ਕਾਰਡ ਨਹੀਂ ਹੈ।
ਸੁਨਕ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਨਵੇਂ ਚੋਣ ਕਾਨੂੰਨ ਪਾਸ ਕੀਤੇ ਸਨ। ਅਗਲੇ ਸਾਲ ਜਨਵਰੀ ਵਿੱਚ ਪ੍ਰਸਤਾਵਿਤ ਚੋਣਾਂ ਲਈ ਵੋਟਰ ਆਈ.ਡੀ ਬਣਾਈ ਜਾਣੀ ਸੀ ਪਰ ਪ੍ਰਧਾਨ ਮੰਤਰੀ ਸੁਨਕ ਨੇ ਸਮੇਂ ਤੋਂ ਪਹਿਲਾਂ 22 ਮਈ ਨੂੰ ਚੋਣਾਂ ਹੋਣ ਦਾ ਐਲਾਨ ਕਰ ਦਿੱਤਾ। ਅਜਿਹੇ 'ਚ ਹੁਣ ਸਾਰੇ ਵੋਟਰਾਂ ਲਈ ਵੋਟਰ ਪਛਾਣ ਪੱਤਰ (ਆਈ.ਡੀ) ਬਣਾਉਣਾ ਸੰਭਵ ਨਹੀਂ ਹੈ। ਇਸ ਸਥਿਤੀ ਵਿੱਚ ਵੋਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਦਫ਼ਤਰੀ ਆਈਡੀ ਵਰਗੀ ਕੋਈ ਹੋਰ ਫੋਟੋ ਆਈ.ਡੀ ਦਿਖਾ ਕੇ ਆਪਣੀ ਵੋਟ ਪਾ ਸਕਣਗੇ।
ਪੜ੍ਹੋ ਇਹ ਅਹਿਮ ਖ਼ਬਰ-WHO ਦਾ ਦਾਅਵਾ : ਕੋਵਿਡ ਕਾਰਨ ਗਲੋਬਲ ਜੀਵਨ ਦੀ ਸੰਭਾਵਨਾ 2 ਸਾਲਾਂ ਤੱਕ ਘਟੀ
ਛੇ ਮਹੀਨਿਆਂ ਤੋਂ ਰਹਿ ਰਹੇ ਸਾਰੇ ਭਾਰਤੀ ਪਾ ਸਕਣਗੇ ਵੋਟ
ਪਿਛਲੇ ਛੇ ਮਹੀਨਿਆਂ ਤੋਂ ਬ੍ਰਿਟੇਨ ਵਿੱਚ ਰਹਿ ਰਹੇ ਸਾਰੇ ਭਾਰਤੀ ਵੋਟ ਪਾ ਸਕਣਗੇ। ਇਸ ਵਿੱਚ ਵਿਦਿਆਰਥੀ ਅਤੇ ਵਰਕ ਵੀਜ਼ਾ 'ਤੇ ਗਏ ਲੋਕ ਵੀ ਸ਼ਾਮਲ ਹਨ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਬ੍ਰਿਟਿਸ਼ ਕਾਮਨਵੈਲਥ ਦਾ ਮੈਂਬਰ ਦੇਸ਼ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
WHO ਦਾ ਦਾਅਵਾ : ਕੋਵਿਡ ਕਾਰਨ ਗਲੋਬਲ ਜੀਵਨ ਦੀ ਸੰਭਾਵਨਾ 2 ਸਾਲਾਂ ਤੱਕ ਘਟੀ
NEXT STORY