ਵਾਸ਼ਿੰਗਟਨ(ਬਿਊਰੋ)— ਦੁਨੀਆਭਰ ਦੇ ਵਿਗਿਆਨਕ ਦੂਜੇ ਗ੍ਰਹਾਂ 'ਤੇ ਮਨੁੱਖੀ ਬਸਤੀਆਂ ਵਸਾਉਣ ਲਈ ਯਤਨਸ਼ੀਲ ਹਨ। ਹਾਲਾਂਕਿ ਵਿਗਿਆਨਕਾਂ ਦੀ ਇਹ ਕ੍ਰਾਂਤੀਕਾਰੀ ਕੋਸ਼ਿਸ਼ ਸੌਖੀ ਨਹੀਂ ਹੈ ਪਰ ਉਹ ਇਸ ਲਈ ਦ੍ਰਿੜ ਹਨ। ਇਸ ਕੜੀ ਵਿਚ ਅਮਰੀਕੀ ਪੁਲਾੜ ਏਜੰਸੀ ਨਾਸਾ ਇਕ ਮਿਸ਼ਨ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦਾ ਉਦੇਸ਼ ਇਹ ਜਾਨਣਾ ਹੋਵੇਗਾ ਕਿ ਮਨੁੱਖ ਪੁਲਾੜ ਵਿਚ ਕਿੰਨੇ ਦਿਨ ਰਹਿ ਸਕਦਾ ਹੈ। ਨਾਸਾ ਦਾ ਕਹਿਣਾ ਹੈ ਕਿ ਇਸ ਉਦੇਸ਼ ਦੇ ਚਲਦੇ ਉਹ ਵਿਗਿਆਨਕਾਂ ਨੂੰ ਪਹਿਲੀ ਵਾਰ ਮੰਗਲ 'ਤੇ 3 ਸਾਲ ਲਈ ਮਿਸ਼ਨ 'ਤੇ ਭੇਜੇਗਾ। ਦੱਸਣਯੋਗ ਹੈ ਕਿ ਆਮ ਤੌਰ 'ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਭੇਜੇ ਜਾਣ ਵਾਲੇ ਮਿਸ਼ਨ 6 ਮਹੀਨੇ ਦੀ ਮਿਆਦ ਦੇ ਹੁੰਦੇ ਹਨ ਪਰ ਨਾਸਾ ਦੇ ਵਿਗਿਆਨਕ ਜੋਨ ਚਾਰਲਸ ਮੁਤਾਬਕ ਸਪੇਸ ਵਿਚ ਇਨਸਾਨਾਂ ਦੇ ਰਹਿਣ 'ਤੇ ਉਨ੍ਹਾਂ ਦੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ 'ਤੇ ਕੀ ਅਸਰ ਪੈਂਦਾ ਹੈ, ਇਹ ਦੇਖਣ ਲਈ ਲਈ ਸਾਨੂੰ ਪੁਲਾੜ ਵਿਗਿਆਨਕਾਂ ਨੂੰ ਜ਼ਿਆਦਾ ਸਮੇਂ ਤੱਕ ਸਪੇਸ ਵਿਚ ਬਿਤਾਉਣ ਦੇਣਾ ਹੋਵੇਗਾ। ਇਸ ਦੇ ਆਧਾਰ 'ਤੇ ਵਿਗਿਆਨਕ ਇਹ ਜਾਣ ਸਕਣਗੇ ਕਿ ਕਿੰਨੇ ਸਮੇਂ ਤੱਕ ਧਰਤੀ ਦੀ ਸਤਿਹ ਤੋਂ ਬਾਹਰ ਰਹਿਣਾ ਇਨਸਾਨਾਂ ਲਈ ਸੁਰੱਖਿਅਤ ਹੈ।
ਤਲਾਸ਼ ਸਕਣਗੇ ਇਲਾਜ: ਨਾਸਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਮਿਸ਼ਨ ਨਾਲ ਇਹ ਜਾਣ ਸਕਾਂਗੇ ਕਿ ਲੰਬੀ ਪੁਲਾੜ ਯਾਤਰਾ ਨਾਲ ਇਨਸਾਨਾਂ ਦੀ ਸਿਹਤ 'ਤੇ ਕਿਹੜਾ ਅਤੇ ਕਿੰਨਾ ਅਸਰ ਹੋਇਆ ਅਤੇ ਕਿਸ ਤਰ੍ਹਾਂ ਨਾਲ ਉਸ ਦਾ ਇਲਾਜ ਜਾਂ ਠੀਕ ਕਰਨ ਦਾ ਤਰੀਕਾ ਲੱਭਿਆ ਜਾ ਸਕਦਾ ਹੈ।
ਬ੍ਰਿਸਬੇਨ 'ਚ ਪਿਤਾ ਨੂੰ ਮਿਲੀ ਵੱਡੀ ਖੁਸ਼ੀ, 3 ਸਾਲ ਬਾਅਦ ਮਿਲੇ ਲਾਪਤਾ ਬੱਚੇ
NEXT STORY