ਵਾਸ਼ਿੰਗਟਨ— ਅਮਰੀਕੀ ਰਾਜਧਾਨੀ ਵਾਸ਼ਿੰਗਟਨ ਪਹਿਲੀ ਵਾਰ ਚੁਣੇ ਗਏ ਭਾਰਤੀ-ਅਮਰੀਕੀ ਅਧਿਕਾਰੀਆਂ, ਨੇਤਾਵਾਂ, ਸਮਾਜਸੇਵੀਆਂ ਅਤੇ ਨਵੰਬਰ ਵਿਚ ਹੋਣ ਵਾਲੀਆਂ ਛੋਟੀ ਮਿਆਦ ਦੀਆਂ ਚੋਣਾਂ ਲਈ ਖੜ੍ਹੇ ਲੱਗਭਗ 80 ਭਾਰਤੀ-ਅਮਰੀਕੀ ਉਮੀਦਵਾਰਾਂ ਦੀ ਮੇਜ਼ਬਾਨੀ ਕਰੇਗਾ। ਇਸ ਪ੍ਰੋਗਰਾਮ ਦਾ ਆਯੋਜਨ ਅਗਲੇ ਹਫਤੇ ਹੋਵੇਗਾ। ਆਪਣੀ ਤਰ੍ਹਾਂ ਦੇ ਇਸ ਪਹਿਲੇ ਪ੍ਰੋਗਰਾਮ ਵਿਚ ਕੈਲੀਫੋਨੀਆ ਦੀ ਸੀਨੇਟਰ ਕਮਲਾ ਹੈਰਿਸ ਇਕ ਮਹੱਤਵਪੂਰਨ ਸੰਬੋਧਨ ਦੇਵੇਗੀ।
ਤੁਹਾਨੂੰ ਦੱਸ ਦੇਈਏ ਕਿ ਹੈਰਿਸ ਭਾਰਤੀ ਮੂਲ ਦੀ ਪਹਿਲੀ ਨਾਗਰਿਕ ਹੈ, ਜੋ ਅਮਰੀਕੀ ਸੀਨੇਟਰ ਬਣੀ ਸੀ। ਓਬਾਮਾ ਪ੍ਰਸ਼ਾਸਨ ਦੇ ਸਾਬਕਾ ਵ੍ਹਾਈਟ ਹਾਊਸ ਅਧਿਕਾਰੀ ਗੌਤਮ ਰਾਘਵਨ ਨੇ ਕਿਹਾ ਕਿ ਚੁਣੇ ਗਏ ਭਾਰਤੀ-ਅਮਰੀਕੀ ਅਧਿਕਾਰੀਆਂ, ਉਮੀਦਵਾਰਾਂ, ਸਮਾਜਸੇਵੀਆਂ, ਨੇਤਾਵਾਂ ਅਤੇ ਰਾਜਨੀਤਕ ਰਣਨੀਤੀਕਾਰਾਂ ਦੀ ਮੇਜਬਾਨੀ ਵਾਲੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰ ਕੇ ਅਸੀਂ ਬਹੁਤ ਖੁਸ਼ ਹਾਂ। 6 ਜੂਨ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਲੱਗਭਗ 200 ਭਾਰਤੀ ਮੂਲ ਦੇ ਲੋਕ ਸ਼ਾਮਲ ਹੋਣਗੇ। ਰਾਘਵਨ ਨੇ ਕਿਹਾ ਕਿ ਇਸ ਵਿਚ ਪੈਨਲ ਚਰਚਾਵਾਂ ਸ਼ਾਮਲ ਹੋਣਗੀਆਂ ਕਿ ਅਸੀਂ ਕਿਸ ਤਰ੍ਹਾਂ ਨਾਲ ਭਾਰਤੀ-ਅਮਰੀਕੀ ਭਾਈਚਾਰੇ ਵਿਚ ਰਾਜਨੀਤਕ ਤਾਕਤ ਦੇ ਰੂਪ ਵਿਚ ਉਭਰ ਸਕਦੇ ਹਾਂ।
ਫਗਵਾੜਾ: ਫੇਸਬੁੱਕ 'ਤੇ ਲਾਈਵ ਹੋ ਕੇ ਕਾਂਗਰਸੀ ਵਰਕਰ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)
NEXT STORY