ਕੁਵੈਤ ਸਿਟੀ (ਏ.ਐੱਨ.ਆਈ.): ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਵਿੱਚ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ ਹੈ। ਉੱਥੇ ਮੌਜੂਦ ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਦੂਤਘਰ ਨੇ ਹਰ ਐਤਵਾਰ ਕੁਵੈਤ ਰੇਡੀਓ 'ਤੇ FM 93.3 ਅਤੇ AM 96.3 'ਤੇ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਵੈਤ ਦੇ ਸੰਚਾਰ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਭਾਰਤੀ ਦੂਤਘਰ ਨੇ ਕਿਹਾ ਕਿ ਕੁਵੈਤ ਵੱਲੋਂ ਚੁੱਕਿਆ ਗਿਆ ਇਹ ਕਦਮ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰੇਗਾ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਭਾਰਤੀ ਦੂਤਘਰ ਨੇ ਕਿਹਾ ਕਿ ਕੁਵੈਤ ਵਿੱਚ ਪਹਿਲੀ ਵਾਰ ਹਿੰਦੀ ਰੇਡੀਓ ਪ੍ਰਸਾਰਣ ਸ਼ੁਰੂ ਹੋਇਆ! ਭਾਰਤੀ ਦੂਤਘਰ 21 ਅਪ੍ਰੈਲ 2024 ਤੋਂ ਹਰ ਐਤਵਾਰ (8:30 ਤੋਂ 9 ਵਜੇ) FM 93.3 ਅਤੇ AM 96.3 'ਤੇ ਕੁਵੈਤ ਰੇਡੀਓ 'ਤੇ ਹਿੰਦੀ ਪ੍ਰੋਗਰਾਮ ਸ਼ੁਰੂ ਕਰਨ ਲਈ ਕੁਵੈਤ ਦੇ ਸੰਚਾਰ ਮੰਤਰਾਲੇ ਦੀ ਸ਼ਲਾਘਾ ਕਰਦਾ ਹੈ। ਇਹ ਕਦਮ ਭਾਰਤ-ਕੁਵੈਤ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
ਭਾਰਤੀ ਭਾਈਚਾਰਾ ਕੁਵੈਤ ਵਿੱਚ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ
ਤੁਹਾਨੂੰ ਦੱਸ ਦੇਈਏ ਕਿ ਕੁਵੈਤ ਵਿੱਚ ਕਰੀਬ 10 ਲੱਖ ਭਾਰਤੀ ਰਹਿੰਦੇ ਹਨ। ਇਸ ਲਿਹਾਜ਼ ਨਾਲ ਇਹ ਦੇਸ਼ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਕੁਵੈਤ ਵਿੱਚ ਭਾਰਤੀਆਂ ਨੂੰ ਪਸੰਦੀਦਾ ਭਾਈਚਾਰਾ ਮੰਨਿਆ ਜਾਂਦਾ ਹੈ। ਇੰਜੀਨੀਅਰ, ਡਾਕਟਰ, ਚਾਰਟਰਡ ਅਕਾਊਂਟੈਂਟ, ਵਿਗਿਆਨੀ, ਸਾਫਟਵੇਅਰ ਮਾਹਿਰ, ਪ੍ਰਬੰਧਨ ਸਲਾਹਕਾਰ, ਆਰਕੀਟੈਕਟ, ਟੈਕਨੀਸ਼ੀਅਨ ਅਤੇ ਨਰਸਾਂ ਵਰਗੇ ਪੇਸ਼ੇਵਰਾਂ ਤੋਂ ਇਲਾਵਾ, ਰਿਟੇਲਰ ਅਤੇ ਕਾਰੋਬਾਰੀ ਵੀ ਇੱਥੇ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੂੰ ਵੱਡਾ ਝਟਕਾ, ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ
ਭਾਰਤ ਲੰਬੇ ਸਮੇਂ ਤੋਂ ਕੁਵੈਤ ਦਾ ਵਪਾਰਕ ਭਾਈਵਾਲ ਰਿਹਾ ਹੈ। 2021-2022 ਵਿੱਚ ਦੋਵਾਂ ਦੇਸ਼ਾਂ ਨੇ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਮਨਾਈ। 17 ਅਪ੍ਰੈਲ ਨੂੰ ਕੁਵੈਤ ਵਿੱਚ ਭਾਰਤੀ ਰਾਜਦੂਤ ਆਦਰਸ਼ ਸਵੀਕਾ ਨੇ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਸ਼ੇਖ ਫਾਹਦ ਯੂਸਫ਼ ਸਾਊਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤੀ ਰਾਜਦੂਤ ਨੇ ਕੁਵੈਤ ਵੱਲੋਂ ਸ਼ੁਰੂ ਕੀਤੇ ਪ੍ਰਵਾਸੀ ਪੱਖੀ ਕਦਮਾਂ ਦੀ ਵੀ ਸ਼ਲਾਘਾ ਕੀਤੀ। ਕੁਵੈਤ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ-ਇਜ਼ਰਾਈਲ ਜੰਗ: ਹੋਰਮੁਜ਼ ਜਲਡਮਰੂ ਮੱਧ ਪ੍ਰਭਾਵਿਤ ਹੋਇਆ ਤਾਂ ਵਧਣਗੀਆਂ ਤੇਲ, LNG ਦੀਆਂ ਕੀਮਤਾਂ!
NEXT STORY