ਕਾਬੁਲ (ਅਨਸ) – ਇਕ ਅਫਗਾਨ ਪਿਤਾ ਨੂੰ ਪਰਿਵਾਰ ਲਈ ਰੋਟੀ ਖਰੀਦਣ ਲਈ ਆਪਣੀ 9 ਸਾਲ ਦੀ ਬੇਟੀ ਨੂੰ 55 ਸਾਲ ਦੇ ਇਕ ਬੁੱਢੇ ਨੂੰ ਵੇਚਣ ਲਈ ਮਜਬੂਰ ਹੋਣਾ ਪਿਆ ਹੈ। ਬੱਚੀ ਪਰਵਾਨਾ ਮਲਿਕ ਨੂੰ ਜਿਸ ਦਿਨ ਉਸਦਾ 55 ਸਾਲਾ ਖਰੀਦਦਾਰ ਕੁਰਬਾਨ ਲੈ ਗਿਆ, ਉਸ ਦੇ ਪਿਤਾ ਅਬਦੁੱਲ ਮਲਿਕ ਨੇ ਰੋਂਦੇ ਹੋਏ ਉਸ ਨੂੰ ਕਿਹਾ ਕਿ ਹੁਣ ਇਹ ਤੁਹਾਡੀ ਲਾੜੀ ਹੈ। ਕ੍ਰਿਪਾ ਕਰ ਕੇ ਇਸ ਦੀ ਦੇਖਭਾਲ ਕਰੋਂ। ਹੁਣ ਤੁਸੀਂ ਜ਼ਿੰਮੇਵਾਰ ਹੋ। ਇਸਨੂੰ ਮਾਰਨਾ ਨਹੀਂ।
ਇਹ ਵੀ ਪੜ੍ਹੋ - ਚੀਨ ਆਪਣੀ ਪਰਮਾਣੂ ਸ਼ਕਤੀ ਨੂੰ ਉਮੀਦ ਨਾਲੋਂ ਤੇਜ਼ੀ ਨਾਲ ਵਧਾ ਰਿਹੈ: ਪੇਂਟਾਗਨ
ਇਸ ਸਬੰਧੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਵਾਨਾ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ। ਉਹ ਅਫਗਾਨਿਸਤਾਨ ਦੇ ਉਨ੍ਹਾਂ ਬੇਸਹਾਰਾ ਪਰਿਵਾਰਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਜ਼ਿੰਦਾ ਰਹਿਣ ਲਈ ਆਪਣੀਆਂ ਨੌਜਵਾਨ ਬੇਟੀਆਂ ਨੂੰ ਵਿਆਹ ਦੇ ਨਾਂ ’ਤੇ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਕ ਹੋਰ 9 ਮੈਂਬਰੀ ਪਰਿਵਾਰ ਆਪਣੀ 4 ਸਾਲ ਅਤੇ 9 ਸਾਲ ਦੀ ਬੇਟੀ ਨੂੰ ਭੋਜਨ ਲਈ ਢੁਕਵੇਂ ਪੈਸੇ ਮਿਲਣ ਦੇ ਬਦਲੇ ਵੇਚਣ ਲਈ ਤਿਆਰੀ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ : ਇਮਰਾਨ ਖਾਨ ਨੇ ਕੀਤਾ 120 ਅਰਬ ਰੁਪਏ ਦੇ ਸਬਸਿਡੀ ਪੈਕੇਜ ਦਾ ਐਲਾਨ
NEXT STORY