ਅਲਾਮੋ/ਮੋਂਟਾਨਾ (ਏਜੰਸੀ)- ਅਮਰੀਕਾ ਦੇ ਪੱਛਮੀ ਮੋਂਟਾਨਾ ਵਿੱਚ ਸ਼ੁੱਕਰਵਾਰ ਰਾਤ ਨੂੰ ਜੰਗਲ ਦੀ ਅੱਗ 2,000 ਏਕੜ ਵਿੱਚ ਫੈਲ ਗਈ, ਜਿਸ ਨਾਲ ਰਿਹਾਇਸ਼ੀ ਖੇਤਰਾਂ ਨੂੰ ਖਾਲੀ ਕਰਵਾਉਣਾ ਅਤੇ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ। ਮੋਂਟਾਨਾ ਰਾਈਟ ਨਾਓ ਮੀਡੀਆ ਸੰਸਥਾ ਦੇ ਅਨੁਸਾਰ, ਸ਼ੁੱਕਰਵਾਰ ਨੂੰ ਫਲੈਟਹੈਡ ਝੀਲ ਦੇ ਨੇੜੇ ਐਲਮੋ ਸ਼ਹਿਰ ਦੇ ਜੰਗਲਾਂ ਵਿੱਚ ਅੱਗ ਲੱਗ ਗਈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਕਹਿਰ ਬਣ ਕੇ ਵਰ੍ਹਿਆ ਮੀਂਹ, ਇਕੋ ਪਰਿਵਾਰ ਦੇ 4 ਜੀਆਂ ਸਮੇਤ 10 ਲੋਕਾਂ ਦੀ ਮੌਤ
ਸੀ.ਐੱਸ.ਕੇ.ਟੀ. ਦੇ ਫਾਇਰ ਅਫ਼ਸਰ ਸੀ.ਟੀ. ਕੈਮਲ ਨੇ ਦੱਸਿਆ ਕਿ ਐਲਮੋ ਨੇੜੇ 3 ਦਰਜਨ ਦੇ ਕਰੀਬ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮੋਂਟਾਨਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੀ ਰਿਪੋਰਟ ਦੇ ਅਨੁਸਾਰ ਅੱਗ ਕਾਰਨ ਹਾਟ ਸਪ੍ਰਿੰਗਸ ਅਤੇ ਐਲਮੋ ਦੇ ਵਿਚਕਾਰ ਹਾਈਵੇਅ 28 ਨੂੰ ਬੰਦ ਕਰ ਦਿੱਤਾ ਗਿਆ। ਐੱਨ.ਬੀ.ਸੀ. ਮੋਂਟਾਨਾ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਜੰਗਲ ਵਿੱਚ ਫੈਲ ਰਹੀ ਹੈ ਅਤੇ ਇਸ ਨੂੰ ਬੁਝਾਉਣ ਲਈ ਹਵਾਈ ਟੈਂਕਰਾਂ ਅਤੇ ਹੈਲੀਕਾਪਟਰਾਂ ਦੁਆਰਾ ਪਾਣੀ ਦੀਆਂ ਵਾਛੜਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਟਰੇਨ ਨੇ ਬੱਸ ਨੂੰ ਮਾਰੀ ਟੱਕਰ, 7 ਵਿਦਿਆਰਥੀਆਂ ਸਮੇਤ 11 ਲੋਕਾਂ ਦੀ ਮੌਤ
ਕੈਨੇਡਾ 'ਚ ਮੰਕੀਪਾਕਸ ਦੇ 800 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
NEXT STORY