ਲਾਹੌਰ (ਭਾਸ਼ਾ) ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਦੀ ਪੋਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੀ ਨੇਤਾ ਖਦੀਜਾ ਸ਼ਾਹ ਨੇ ਜੇਲ ਤੋਂ ਇਕ ਖੁੱਲ੍ਹਾ ਪੱਤਰ ਲਿਖ ਕੇ 18 ਮਹਿਲਾ ਕੈਦੀਆਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ। 9 ਮਈ ਦੀ ਹਿੰਸਾ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੀ ਗਈ ਖਾਦੀਜਾ ਸ਼ਾਹ ਨੇ ਇਕ ਪੱਤਰ ਰਾਹੀਂ ਆਪਣੇ ਸਮੇਤ ਪਾਰਟੀ ਦੀਆਂ 19 ਮਹਿਲਾ ਕੈਦੀਆਂ ਪ੍ਰਤੀ 'ਹਮਦਰਦੀ ਅਤੇ ਮਨੁੱਖਤਾ' ਦਿਖਾਉਣ ਦੀ ਮੰਗ ਕੀਤੀ ਹੈ।
ਮਰਹੂਮ ਜਨਰਲ ਆਸਿਫ ਨਵਾਜ਼ ਜੰਜੂਆ ਦੀ ਪੋਤੀ ਅਤੇ ਇੱਕ ਫੈਸ਼ਨ ਡਿਜ਼ਾਈਨਰ ਸ਼ਾਹ ਉਹਨਾਂ ਔਰਤਾਂ ਵਿਚ ਸ਼ਾਮਲ ਹੈ, ਜਿਹਨਾਂ ਨੂੰ 9 ਮਈ ਨੂੰ ਫੌਜੀ ਟਿਕਾਣਿਆਂ 'ਤੇ ਹੋਏ ਹਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਪੀਟੀਆਈ ਮੁਖੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਿੰਸਾ ਭੜਕ ਗਈ ਸੀ। ਖਾਨ ਨੂੰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ, ਪਰ ਗੁਪਤ ਦਸਤਾਵੇਜ਼ ਲੀਕ ਕਰਨ ਦੇ ਮਾਮਲੇ ਵਿੱਚ ਉਹ ਜੇਲ੍ਹ ਵਿੱਚ ਹੀ ਹੈ। ਖਾਦੀਜਾ ਸ਼ਾਹ, ਜਿਸ ਨੂੰ ਪਿਛਲੇ ਹਫ਼ਤੇ ਜ਼ਮਾਨਤ ਮਿਲ ਗਈ ਸੀ ਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਸ ਨੇ ਪੰਜ ਪੰਨਿਆਂ ਦਾ ਇੱਕ ਹੱਥ ਲਿਖਤ ਪੱਤਰ ਜਾਰੀ ਕੀਤਾ ਹੈ ਜੋ ਉਸ ਦੇ ਪਤੀ ਨੇ ਬੁੱਧਵਾਰ ਨੂੰ ਪੀਟੀਆਈ ਦੇ ਅਧਿਕਾਰਤ ਖਾਤੇ 'ਐਕਸ' 'ਤੇ ਸਾਂਝਾ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪੁਲਸ ਨੇ ਚੀਨੀ ਅਪਰਾਧ ਸਿੰਡੀਕੇਟ ਲਈ ਕਰੋੜਾਂ ਦੀ ਧੋਖਾਧੜੀ ਦੇ ਦੋਸ਼ 'ਚ 7 ਲੋਕਾਂ 'ਤੇ ਲਗਾਏ ਦੋਸ਼
ਪੱਤਰ ਵਿੱਚ ਪਾਰਟੀ ਦੀਆਂ ਮਹਿਲਾ ਕੈਦੀਆਂ ਵਿੱਚ "ਇਕੱਲਤਾ, ਦਰਦ ਅਤੇ ਦੁੱਖ" ਦੀਆਂ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਦਾ ਵਰਣਨ ਕੀਤਾ ਗਿਆ ਹੈ। ਸ਼ਾਹ ਨੇ ਕਿਹਾ ਕਿ ਉਹ 9 ਮਈ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ 'ਸ਼ਾਂਤਮਈ ਢੰਗ ਨਾਲ ਹਿੱਸਾ ਲੈਣ' ਲਈ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ ਪੱਤਰ ਵਿੱਚ ਲਿਖਿਆ, ‘‘ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਪੀਟੀਆਈ ਦਾ ਸਮਰਥਨ ਕਰਨ ਵਾਲੀ ਹਰ ਮਹਿਲਾ ਕੈਦੀ ਨੂੰ ਅਣਕਿਆਸੀ ਸਜ਼ਾ ਭੁਗਤਣੀ ਪਈ ਹੈ।’’ ਸ਼ਾਹ ਨੇ ਕਿਹਾ, ‘‘ਇਨ੍ਹਾਂ ਮਹਿਲਾ ਕੈਦੀਆਂ ਦੀ ਬਾਹਰੀ ਦੁਨੀਆਂ ਤੱਕ ਕੋਈ ਪਹੁੰਚ ਨਹੀਂ ਹੈ ਅਤੇ ਉਹ ਆਪਣੀ ਦੁਰਦਸ਼ਾ ਸਾਂਝੀ ਕਰਨ ਵਿੱਚ ਅਸਮਰੱਥ ਹਨ।’’ ਮੇਰੇ ਨਾਲ ਕੈਦ ਹੋਈਆਂ ਔਰਤਾਂ ਨੂੰ ਅਸਹਿ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਦੁਨੀਆ ਦੇ ਧਿਆਨ ਦੇਣ ਅਤੇ ਉਨ੍ਹਾਂ ਲਈ ਬੋਲਣ ਦੀ ਉਡੀਕ ਕਰ ਰਹੇ ਹਨ।
ਜੇਲ੍ਹ ਵਿੱਚ ਬੰਦ ਇਹ 18 ਔਰਤਾਂ ਸਿਰਫ਼ 18 ਔਰਤਾਂ ਨਹੀਂ ਹਨ, ਉਹ 18 ਘਰ, 18 ਪਰਿਵਾਰ ਹਨ ਅਤੇ ਅਣਗਿਣਤ ਜ਼ਿੰਦਗੀਆਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ।" 9 ਮਈ ਨੂੰ ਰਾਵਲਪਿੰਡੀ ਵਿਚ ਫੌਜ ਦੇ ਹੈੱਡਕੁਆਰਟਰ ਅਤੇ ਫੈਸਲਾਬਾਦ ਵਿਚ ਆਈ.ਐੱਸ.ਆਈ. ਭਵਨ ਸਮੇਤ ਸੂਬਾਈ ਸਰਕਾਰ ਅਤੇ ਫੌਜ ਦੇ ਕਈ ਅਦਾਰਿਆਂ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਤੇ ਅੱਗ ਲਗਾਉਣ ਦੇ ਦੋਸ਼ ਵਿਚ ਦੇਸ਼ ਭਰ ਵਿਚ ਘੱਟੋ-ਘੱਟ 10,000 ਪੀਟੀਆਈ ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਨਰਲ ਜੰਜੂਆ ਨੇ ਅਗਸਤ 1991 ਤੋਂ ਲੈ ਕੇ ਜਨਵਰੀ 1993 ਵਿੱਚ ਆਪਣੀ ਮੌਤ ਤੱਕ ਫੌਜ ਦੇ ਚੌਥੇ ਮੁਖੀ ਵਜੋਂ ਸੇਵਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ’ਚ ਪਾਕਿ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ
NEXT STORY