ਐਂਟਰਟੇਨਮੈਂਟ ਡੈਸਕ- ਅਮਰੀਕੀ ਪੌਪ ਸਟਾਰ ਕੈਟੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਿਸ਼ਤੇ ਦੀਆਂ ਅਫਵਾਹਾਂ ਹੁਣ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਹਨ। ਕੈਲੀਫ਼ੋਰਨੀਆ ਦੇ ਸੈਂਟਾ ਬਾਰਬਰਾ ਨੇੜੇ ਪੈਰੀ ਦੀ ਯਾਟ 'ਤੇ ਦੋਵਾਂ ਨੂੰ ਇਕੱਠੇ ਰੋਮਾਂਟਿਕ ਪਲ ਸਾਂਝੇ ਕਰਦੇ ਦੇਖਿਆ ਗਿਆ। ਸਾਹਮਣੇ ਆਈਆਂ ਕੁੱਝ ਤਸਵੀਰਾਂ 'ਚ ਜੋੜਾ ਇਕ-ਦੂਜੇ ਨੂੰ ਗਲੇ ਲਗਾਉਂਦੇ ਅਤੇ ਚੁੰਮਦੇ ਹੋਏ ਨਜ਼ਰ ਆ ਰਿਹਾ ਹੈ। 40 ਸਾਲ ਦੀ ਕੈਟੀ ਪੈਰੀ ਕਾਲੇ ਸਵਿਮਸੂਟ ਵਿੱਚ ਦਿਖੀ, ਜਦੋਂਕਿ 53 ਸਾਲਾ ਟਰੂਡੋ ਸ਼ਰਟਲੇਸ ਨਜ਼ਰ ਆਏ। ਲੋਕਾਂ ਨੇ ਟਰੂਡੋ ਨੂੰ ਉਨ੍ਹਾਂ ਦੇ ਪ੍ਰਸਿੱਧ Haida raven ਟੈਟੂ ਨਾਲ ਪਛਾਣਿਆ।
ਇਹ ਵੀ ਪੜ੍ਹੋ: ਗਾਜ਼ਾ ਨਾਲ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਹੁਣ ਇਸ ਦੇਸ਼ 'ਤੇ ਕਰ'ਤਾ ਹਮਲਾ !

ਪੈਰੀ ਅਤੇ ਟਰੂਡੋ ਦੇ ਰਿਸ਼ਤੇ ਬਾਰੇ ਅਟਕਲਾਂ ਪਹਿਲੀ ਵਾਰ ਜੁਲਾਈ ਵਿੱਚ ਸ਼ੁਰੂ ਹੋਈਆਂ ਸਨ, ਜਦੋਂ ਉਨ੍ਹਾਂ ਨੂੰ ਮਾਂਟਰੀਅਲ ਦੇ ਰੈਸਟੋਰੈਂਟ 'ਲੇ ਵਾਇਲਨ' (Le Violon) ਵਿੱਚ ਇਕੱਠੇ ਖਾਣਾ ਖਾਂਦੇ ਦੇਖਿਆ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੂੰ Mount Royal Park 'ਚ ਟਹਿਲਦੇ ਹੋਏ ਵੀ ਦੇਖਿਆ ਗਿਆ। ਰਿਪੋਰਟਾਂ ਮੁਤਾਬਕ ਦੋਵਾਂ ਨੇ ਗਰਮੀਆਂ ਦੌਰਾਨ "ਨਾਨ-ਸਟਾਪ ਟੈਕਸਟਿੰਗ" ਸ਼ੁਰੂ ਕਰ ਦਿੱਤੀ ਸੀ ਅਤੇ ਆਪਣੇ ਰੁਝੇਵੇਂ ਭਰੇ ਕਾਰਜਕ੍ਰਮ ਦੇ ਬਾਵਜੂਦ ਸੰਪਰਕ ਵਿੱਚ ਰਹੇ। ਇਸ ਤੋਂ ਇਲਾਵਾ ਟਰੂਡੋ ਨੇ ਪੈਰੀ ਦੇ ਕੈਨੇਡਾ ਵਾਲੇ ਕੰਸਰਟ ਵਿੱਚ ਵੀ ਹਾਜ਼ਰੀ ਭਰੀ ਸੀ।
ਇਹ ਵੀ ਪੜ੍ਹੋ: ਦੁਨੀਆ ਲਈ ਫਿਰ ਖਤਰੇ ਦੀ ਘੰਟੀ ! ਹੁਣ ਇਸ ਖ਼ਤਰਨਾਕ ਬਿਮਾਰੀ ਨੇ ਲੈ ਲਈ 18 ਲੋਕਾਂ ਦੀ ਜਾਨ, ਮਚਿਆ ਹੜਕੰਪ
ਦੋਵੇਂ ਹੀ ਹਾਲ ਹੀ ਵਿੱਚ ਆਪਣੇ ਪੁਰਾਣੇ ਰਿਸ਼ਤਿਆਂ ਤੋਂ ਬਾਹਰ ਨਿਕਲੇ ਹਨ। ਕੇਟੀ ਪੈਰੀ ਲਗਭਗ ਇੱਕ ਦਹਾਕੇ ਤੱਕ ਇਕੱਠੇ ਰਹਿਣ ਤੋਂ ਬਾਅਦ ਇਸ ਸਾਲ ਦੇ ਸ਼ੁਰੂ ਵਿੱਚ ਮੰਗੇਤਰ ਓਰਲੈਂਡੋ ਬਲੂਮ ਤੋਂ ਅਧਿਕਾਰਤ ਤੌਰ 'ਤੇ ਵੱਖ ਹੋ ਗਈ ਸੀ, ਜਦੋਂਕਿ ਟਰੂਡੋ ਨੇ ਆਪਣੀ ਪਤਨੀ ਸੋਫੀ ਗਰੇਗੋਆਰ ਤੋਂ ਵਿਆਹ ਦੇ 18 ਸਾਲ ਬਾਅਦ 2023 ਵਿੱਚ ਤਲਾਕ ਲੈ ਲਿਆ ਸੀ। ਦੋਵੇਂ ਆਪਣੇ ਬੱਚਿਆਂ ਦੀ ਕੋ-ਪੈਰੈਂਟਿੰਗ ਕਰ ਰਹੇ ਹਨ।
ਇਹ ਵੀ ਪੜ੍ਹੋ: ਫੁੱਟਬਾਲ ਮੈਚ ਮਗਰੋਂ ਚੱਲ ਪਈਆਂ ਤਾੜ-ਤਾੜ ਗੋਲੀਆਂ, 6 ਲੋਕਾਂ ਦੀ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦੇ ਹਨ ਪਰ ਲਗਾਤਾਰ ਸੰਪਰਕ 'ਚ ਹਨ। ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਇਸ ਜੋੜੇ ਨੂੰ “California-Canada alliance” ਦਾ ਨਾਮ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਾਜ਼ਾ ਨਾਲ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਹੁਣ ਇਸ ਦੇਸ਼ 'ਤੇ ਕਰ'ਤਾ ਹਮਲਾ !
NEXT STORY