ਯਾਮੋਸੁਕਰੋ/ਆਈਵਰੀ ਕੋਸਟ (ਭਾਸ਼ਾ)- ਜਰਮਨੀ ਦੀ ਸਾਬਕਾ ਚਾਂਸਲਰ ਐਂਜੇਲਾ ਮਰਕੇਲ ਨੂੰ ਦੇਸ਼ ਅਤੇ ਯੂਰਪੀਅਨ ਭਾਈਵਾਲਾਂ ਦੇ ਵਿਰੋਧ ਦੇ ਬਾਵਜੂਦ ਜਰਮਨੀ ਵਿੱਚ 12 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਲਈ ਬੁੱਧਵਾਰ ਨੂੰ ਯੂਨੈਸਕੋ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਆਯੋਜਕਾਂ ਨੇ ਕਿਹਾ ਕਿ 2015-2016 ਵਿੱਚ ਜਦੋਂ ਜਰਮਨੀ ਨੇ ਸੀਰੀਆ, ਇਰਾਕ, ਅਫਗਾਨਿਸਤਾਨ ਅਤੇ ਏਰੀਟਰੀਆ ਵਿਚ ਸੰਘਰਸ਼ ਦੇ ਕਾਰਨ ਭੱਜੇ ਸ਼ਰਨਾਰਥੀਆਂ ਦਾ ਸਵਾਗਤ ਕੀਤਾ ਤਾਂ ਮਰਕੇਲ ਨੇ ਰਾਜਨੀਤਿਕ ਸਾਹਸ ਦਿਖਾਇਆ। ਐਵਾਰਡ ਦੇਣ ਵਾਲੀ ਜਿਊਰੀ ਦੇ ਚੇਅਰਮੈਨ ਡੇਨਿਸ ਮੁਕਵੇਗੇ ਨੇ ਅਜਿਹੇ ਸਮੇਂ ਵਿਚ ਜਰਮਨੀ ਦੇ ਦਰਵਾਜ਼ੇ ਖੋਲ੍ਹਣ ਲਈ ਮਰਕੇਲ ਦੀ ਪ੍ਰਸ਼ੰਸਾ ਕੀਤੀ "ਜਦੋਂ ਕਈ ਹੋਰ ਦੇਸ਼ ਡਰ ਦੇ ਸਾਏ ਵਿੱਚ ਸਨ।"
ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਮੁਕਵੇਗੇ ਨੇ ਕਿਹਾ, 'ਤੁਸੀਂ ਜਨਤਾ ਦੀ ਰਾਏ ਅਤੇ ਫ਼ੈਸਲੇ ਲੈਣ ਵਾਲਿਆਂ ਨੂੰ ਦਿਖਾਇਆ ਕਿ ਅਸੀਂ ਨਾ ਸਿਰਫ਼ ਆਪਣੇ ਅਧਿਕਾਰਾਂ ਦੀ, ਸਗੋਂ ਸੰਕਟ ਦੇ ਸਮੇਂ ਦੂਜਿਆਂ ਦੀ ਵੀ ਰੱਖਿਆ ਕਰਨੀ ਹੈ। ਇਹ ਵੀ ਕਿ ਹਰੇਕ ਸਮਾਜ ਨੂੰ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਦੇ ਬਿਨਾਂ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ਦੀ ਪਹਿਲ ਤੋਂ ਕਿਤੇ ਜ਼ਿਆਦਾ ਜ਼ਰੂਰਤ ਹੈ।' ਪੁਰਸਕਾਰ ਨੂੰ ਸਵੀਕਾਰ ਕਰਦੇ ਹੋਏ 68 ਸਾਲਾ ਮਰਕੇਲ ਨੇ ਮੌਜੂਦਾ ਸ਼ਰਨਾਰਥੀ ਸੰਕਟ, ਖਾਸ ਤੌਰ 'ਤੇ ਯੂਕ੍ਰੇਨ ਵਿੱਚ ਜੰਗ ਬਾਰੇ ਗੱਲ ਕੀਤੀ। ਮਰਕੇਲ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਯੂਰਪ 'ਚ ਜੰਗ ਦਾ ਸਮਾਂ ਬੀਤ ਚੁੱਕਾ ਹੈ ਪਰ ਪਿਛਲੇ ਸਾਲ 24 ਫਰਵਰੀ ਤੋਂ ਜਦੋਂ ਰੂਸ ਨੇ ਯੂਕ੍ਰੇਨ 'ਤੇ ਹਮਲਾ ਕੀਤਾ, ਅਸੀਂ ਇਸ ਦੁਖ਼ਦ ਨਤੀਜੇ 'ਤੇ ਪਹੁੰਚੇ ਹਾਂ ਕਿ ਅਜਿਹਾ ਨਹੀਂ ਹੈ। ਇਸ ਨੇ ਯੂਰਪ ਨੂੰ ਉਸ ਦੀਆਂ ਜੜ੍ਹਾਂ ਤੱਕ ਹਿਲਾ ਕੇ ਰੱਖ ਦਿੱਤਾ ਹੈ।'
ਬੇਨਜ਼ੀਰ ਹੱਤਿਆ ਮਾਮਲੇ ’ਚ 5 ਸਾਲ ਬਾਅਦ ਅਪੀਲ ’ਤੇ ਸੁਣਵਾਈ
NEXT STORY