ਓਟਾਵਾ- ਕੈਨੇਡਾ ਦੀ ਲਿਬਰਲ ਪਾਰਟੀ ਵਲੋਂ ਸਾਬਕਾ ਐੱਮ. ਪੀ. ਰਾਜ ਗਰੇਵਾਲ 'ਤੇ ਬ੍ਰੀਚ ਆਫ ਟਰੱਸਟ ਭਾਵ ਵਿਸ਼ਵਾਸ ਭੰਗ ਕਰਨ ਦੇ 4 ਦੋਸ਼ ਲੱਗੇ ਹਨ ਤੇ ਧੋਖਾਧੜੀ ਦਾ ਇਕ ਦੋਸ਼ ਲੱਗਾ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਸ ਨੇ ਇਹ ਦੋਸ਼ ਲਗਾਏ ਹਨ। ਸਤੰਬਰ 2017 ਵਿਚ ਪੁਲਸ ਨੇ ਪੈਸਿਆਂ ਦੀ ਸ਼ੱਕੀ ਟ੍ਰਾਂਜ਼ੈਕਸ਼ਨ ਵਿਚ ਗਰੇਵਾਲ ਦੀ ਸ਼ਮੂਲੀਅਤ ਹੋਣ ਦੀ ਗੱਲ ਆਖੀ ਸੀ।
ਦੋਸ਼ ਹੈ ਕਿ ਰਾਜ ਗਰੇਵਾਲ ਨੇ ਐੱਮ.ਪੀ. (ਸੰਸਦੀ ਮੈਂਬਰ) ਦੇ ਅਹੁਦੇ 'ਤੇ ਹੋਣ ਸਮੇਂ ਸਰਕਾਰੀ ਪੈਸੇ ਦੀ ਵਰਤੋਂ ਨਿੱਜੀ ਲਾਭ ਲਈ ਕੀਤੀ ਸੀ। 2018 ਵਿਚ ਗਰੇਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਮੰਨਿਆ ਸੀ ਕਿ ਨਿੱਜੀ ਕਾਰਨਾਂ ਤੇ ਸਿਹਤ ਸਮੱਸਿਆ ਕਾਰਨ ਉਹ ਜ਼ਿੰਮੇਵਾਰੀ ਨਹੀਂ ਨਿਭਾਅ ਸਕਦੇ। ਖ਼ਬਰਾਂ ਵਿਚ ਸਾਹਮਣੇ ਆਇਆ ਸੀ ਕਿ ਉਨ੍ਹਾਂ ਨੂੰ ਜੂਏ ਦੀ ਬਹੁਤ ਬੁਰੀ ਆਦਤ ਲੱਗ ਗਈ, ਜਿਸ ਕਾਰਨ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਕੋਲੋਂ ਉਧਾਰ ਲੈ ਕੇ ਪੈਸੇ ਬਰਬਾਦ ਕਰ ਦਿੱਤੇ।
ਗਰੇਵਾਲ 'ਤੇ 5000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਇਹ ਵੀ ਦੋਸ਼ ਹੈ ਕਿ ਗਰੇਵਾਲ ਨੈਤਿਕ ਕਮਿਸ਼ਨਰ ਨੂੰ ਲੱਖਾਂ ਰੁਪਏ ਦੇ ਨਿੱਜੀ ਕਰਜ਼ਿਆਂ ਦੀ ਪ੍ਰਾਪਤੀ ਦੀ ਰਿਪੋਰਟ ਕਰਨ ਵਿਚ ਅਸਫਲ ਰਹੇ ਸਨ।
ਵੱਡੀ ਖ਼ਬਰ : ਕਾਰ ਹਾਦਸੇ 'ਚ 7 ਲੋਕਾਂ ਦੀ ਮੌਤ, 5 ਤੋਂ ਵਧੇਰੇ ਜ਼ਖ਼ਮੀ
NEXT STORY