ਜੇਨੇਵਾ-ਸੰਯੁਕਤ ਰਾਸ਼ਟਰ ਦੇ ਚੋਟੀ ਦੇ ਮਨੁੱਖੀ ਅਧਿਕਾਰ ਸੰਸਥਾ ਨੇ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ 'ਚ ਸੰਭਾਵਿਤ ਦੁਰਵਿਵਹਾਰ ਅਤੇ ਉਲੰਘਣਾ ਦੀ ਜਾਂਚ ਲਈ ਤਿੰਨ ਮੈਂਬਰੀ ਕਮਿਸ਼ਨ ਦੀ ਅਗਵਾਈ ਕਰਨ ਲਈ ਯੂਰਪੀਅਨ ਮਨੁੱਖੀ ਅਧਿਕਾਰ ਅਦਾਲਤ 'ਚ ਨਾਰਵੇ ਦੇ ਇਕ ਸਾਬਕਾ ਜੱਜ ਨੂੰ ਚੁਣਿਆ ਹੈ। ਰਵਾਂਡਾ ਲਈ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਦੇ ਸਾਬਕਾ ਪ੍ਰਧਾਨ ਐਰਿਕ ਮੋਸੇ, ਬੋਸਨੀਆ 'ਚ ਮਨੁੱਖੀ ਅਧਿਕਾਰ ਲੋਕਪਾਲ ਜਸਮਿੰਕਾ ਡਜੂਮਹੂਰ ਅਤੇ ਨਿਆਂ ਦੇ ਮੁੱਦਿਆਂ 'ਚ ਵਿਸ਼ੇਸ਼ਤਾ ਰੱਖਣ ਵਾਲੇ ਸਿਆਸੀ ਸਿਧਾਂਤਕਾਰ ਕੋਲੰਬੀਆ ਦੇ ਪਾਬਲੋ ਡੀ ਗ੍ਰੀਫ ਯੂਕ੍ਰੇਨ 'ਤੇ ਜਾਂਚ ਕਮਿਸ਼ਨ 'ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : 'ਗਲੋਬਲ ਪੱਧਰ 'ਤੇ ਕੋਰੋਨਾ ਦੇ ਮਾਮਲਿਆਂ 'ਚ ਆਈ ਗਿਰਾਵਟ ਪਰ ਮੌਤ ਦੇ ਮਾਮਲੇ 40 ਫੀਸਦੀ ਵਧੇ'
ਸੰਯੁਕਤ ਰਾਸ਼ਟਰ ਸਮਰਥਿਤ ਮਨੁੱਖੀ ਅਧਿਕਾਰ ਕੌਂਸਲ ਨੇ ਇਸ ਮਹੀਨੇ ਕਮਿਸ਼ਨ ਦਾ ਗਠਨ ਕੀਤਾ ਸੀ। ਕਮਿਸ਼ਨ ਦੇ ਤਿੰਨ ਮੈਂਬਰ ਇਕ ਟੀਮ ਦੀ ਅਗਵਾਈ ਕਰਨਗੇ ਜਿਸ ਦੇ ਕੋਲ ਯੂਕ੍ਰੇਨ 'ਚ ਕਿਸੇ ਵੀ ਮਨੁੱਖੀ ਅਧਿਕਾਰ ਦੀ ਉਲੰਘਣਾ ਅਤੇ ਦੁਰਵਿਵਹਾਰ ਦੇ 'ਤੱਥਾਂ, ਪਰਿਸਥਿਤੀਆਂ ਅਤੇ ਮੂਲ ਕਾਰਨਾਂ ਨੂੰ ਸਥਾਪਿਤ ਕਰਨ' ਦੇ ਲਈ ਇਕ ਸਾਲ ਦਾ ਸਮਾਂ ਹੈ, ਜੋ ਆਖ਼ਿਰ 'ਚ ਯੁੱਧ 'ਤੇ ਅੰਤਰਰਾਸ਼ਟਰੀ ਨਿਆਂ 'ਚ ਯੋਗਦਾਨ ਦੇ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਯੂਕ੍ਰੇਨ : UN
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
'ਗਲੋਬਲ ਪੱਧਰ 'ਤੇ ਕੋਰੋਨਾ ਦੇ ਮਾਮਲਿਆਂ 'ਚ ਆਈ ਗਿਰਾਵਟ ਪਰ ਮੌਤ ਦੇ ਮਾਮਲੇ 40 ਫੀਸਦੀ ਵਧੇ'
NEXT STORY