ਇਸਲਾਮਾਬਾਦ (ਏਐਨਆਈ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਾਬਕਾ ਸੂਚਨਾ ਸਕੱਤਰ ਅਹਿਮਦ ਜਵਾਦ ਨੇ ਸ਼ਨੀਵਾਰ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਥਾਨਕ ਮੀਡੀਆ ਨੇ ਇਹ ਸੂਚਨਾ ਦਿੱਤੀ। ਪੀਐਮਐਲ-ਐਨ ਦੇ ਸਕੱਤਰ ਜਨਰਲ ਅਹਿਸਾਨ ਇਕਬਾਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਹਿਮਦ ਜਵਾਦ ਨੇ ਪਾਰਟੀ ਪ੍ਰਧਾਨ ਅਤੇ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨਾਲ ਸ਼ਨੀਵਾਰ ਨੂੰ ਇੱਥੇ ਮਾਡਲ ਟਾਊਨ ਸਥਿਤ ਆਪਣੀ ਰਿਹਾਇਸ਼ 'ਤੇ ਮੁਲਾਕਾਤ ਕਰਨ ਤੋਂ ਬਾਅਦ ਪੀਐਮਐਲ-ਐਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਦੇ ਮੁੱਖ ਜੱਜ ਖ਼ਿਲਾਫ਼ ਮਹਾਦੋਸ਼ ਪ੍ਰਸਤਾਵ ਕੀਤਾ ਗਿਆ ਦਰਜ
ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਕਬਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ 'ਨਿਆਜ਼ੀ' ਨੇ ਹਜ਼ਾਰਾਂ ਹੋਰ ਲੋਕਾਂ ਵਾਂਗ ਜਵਾਦ ਨੂੰ ਧੋਖਾ ਦਿੱਤਾ, ਜੋ ਉਸ ਦੇ ਨਵੇਂ ਪਾਕਿਸਤਾਨ ਦੇ ਨਾਅਰੇ 'ਚ 'ਫਸ ਗਏ' ਸਨ।ਪਾਕਿਸਤਾਨੀ ਅਖ਼ਬਾਰ ਨੇ ਅੱਗੇ ਦੱਸਿਆ ਕਿ ਪੀਟੀਆਈ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਹੋਰ ਨੇਤਾਵਾਂ ਖ਼ਿਲਾਫ਼ ਬਿਆਨਬਾਜ਼ੀ ਲਈ ਜਵਾਦ ਨੂੰ ਪਾਰਟੀ ਤੋਂ ਹਟਾ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ 'ਕੁਰਾਨ' ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਲੋਕਾਂ ਨੇ ਦਿੱਤੀ ਦਰਦਨਾਕ ਮੌਤ
ਪਾਕਿਸਤਾਨੀ ਅਖ਼ਬਾਰ ਮੁਤਾਬਕ ਇਸ ਤੋਂ ਪਹਿਲਾਂ ਪੀਟੀਆਈ ਨੇ ਜਵਾਦ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ ਵਿਚ ਉਸ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਗਿਆ ਸੀ।ਪਾਕਿਸਤਾਨੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਪੀਟੀਆਈ ਦੀ ਤਬਦੀਲੀ ਦੀ ਵਿਚਾਰਧਾਰਾ ਨੂੰ "ਧੋਖਾ" ਕਰਾਰ ਦਿੰਦੇ ਹੋਏ ਜਵਾਦ ਨੇ ਕਿਹਾ ਸੀ ਕਿ ਇਸ ਨੇ ਦੇਸ਼ ਦੇ ਦੋ ਦਹਾਕੇ ਬਰਬਾਦ ਕੀਤੇ ਹਨ।
ਯੂਕਰੇਨ : ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ
NEXT STORY