ਮੋਰਸਬੀ- ਪਾਪੁਆ ਨਿਊ ਗਿਨੀ ਦੇ ਸਾਬਕਾ ਪ੍ਰਧਾਨ ਮੰਤਰੀ ਪੀਟਰ ਓਨਿਲ ਨੂੰ ਇਜ਼ਰਾਇਲ ਤੋਂ 1.42 ਕਰੋੜ ਡਾਲਰ ਦੇ ਦੋ ਜਨਰੇਟਰ ਖਰੀਦਣ ਸਬੰਧੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਹੈ। ਪੀਟਰ ਓਨਿਲ ਨੂੰ ਸ਼ਨੀਵਾਰ ਨੂੰ ਪੋਰਟ ਮੋਰਸਬੀ ਵਿਚ ਜੈਕਸਨ ਕੌਮਾਂਤਰੀ ਹਵਾਈ ਅੱਡੇ ਤੋਂ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਬ੍ਰਿਸਬੇਨ ਤੋਂ ਵਾਪਸ ਪਰਤਣ ਮਗਰੋਂ ਹਿਰਾਸਤ ਵਿਚ ਲਿਆ ਗਿਆ। ਕੋਰੋਨਾ ਵਾਇਰਸ ਕਾਰਨ ਲਗਾਏ ਲਾਕਡਾਊਨ ਕਾਰਨ ਉਹ ਆਸਟ੍ਰੇਲੀਆ ਵਿਚ ਫਸ ਗਏ ਸਨ। ਉਨ੍ਹਾਂ ਨੂੰ ਬਾਅਦ ਵਿਚ ਜਮਾਨਤ ਦੇ ਕੇ ਰਿਹਾਅ ਕਰ ਦਿੱਤਾ ਗਿਆ ਅਤੇ ਉਹ ਵਾਇਰਸ ਸਬੰਧੀਆਂ ਪਾਬੰਦੀਆਂ ਕਾਰਨ ਆਪਣੇ ਘਰ ਵਿਚ ਦੋ ਹਫਤਿਆਂ ਤੱਕ ਵੱਖਰੇ ਹੀ ਰਹਿਣਗੇ।
ਓਨਿਲ ਨੇ 2019 ਵਿਚ ਅਸਤੀਫਾ ਦੇਣ ਤੋਂ ਪਹਿਲਾਂ 7 ਸਾਲਾਂ ਤਕ ਪਾਪੁਆ ਨਿਊ ਗਿਨੀ ਦੀ ਅਗਵਾਈ ਕੀਤੀ ਸੀ। ਪੁਲਸ ਨੇ ਦੱਸਿਆ ਕਿ ਇਹ ਜਾਂਚ ਇਜ਼ਰਾਇਲ ਤੋਂ 1.42 ਕਰੋੜ ਡਾਲਰ ਦੇ ਦੋ ਪਾਵਰ ਜਨਰੇਟਰ ਖਰੀਦਣ ਨਾਲ ਜੁੜਿਆ ਹੈ, ਤਦ ਓਨਿਲ ਦੇਸ਼ ਦੇ ਪ੍ਰਧਾਨ ਮੰਤਰੀ ਸਨ।
ਯੂਕੇ- ਲਾਕਡਾਊਨ ਖਤਮ ਕਰਨ ਲਈ ਲੋਕਾਂ ਨੇ ਕੀਤਾ ਪ੍ਰਦਰਸ਼ਨ
NEXT STORY