ਕੋਲੰਬੋ (ਏਜੰਸੀ) : ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ਼ੁੱਕਰਵਾਰ ਨੂੰ ਥਾਈਲੈਂਡ ਤੋਂ ਕੋਲੰਬੋ ਪਰਤ ਆਏ ਤੇ ਬੰਦਰਨਾਇਕ ਹਵਾਈ ਅੱਡੇ ’ਤੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਚੱਲੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਰਾਜਪਕਸ਼ੇ ਵਿਦੇਸ਼ ਭੱਜ ਗਏ ਸਨ। ਉਹ 51 ਦਿਨ ਦੇਸ਼ ਤੋਂ ਬਾਹਰ ਸਨ। ਰਾਜਪਕਸ਼ੇ ਸਖ਼ਤ ਸੁਰੱਖਿਆ ਵਿਚਕਾਰ ਬੈਂਕਾਕ ਤੋਂ ਸਿੰਗਾਪੁਰ ਦੇ ਰਸਤੇ ਕੋਲੰਬੋ ਪਹੁੰਚੇ।
ਪਾਰਟੀ ਆਗੂਆਂ ਤੇ ਮੰਤਰੀਆਂ ਨੇ ਉਨ੍ਹਾਂ ਦਾ ਹਵਾਈ ਅੱਡੇ ’ਤੇ ਫੁੱਲਾਂ ਨਾਲ ਸਵਾਗਤ ਕੀਤਾ। ਹਵਾਈ ਅੱਡੇ ਦੇ ਡਿਊਟੀ ਮੈਨੇਜਰ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਸ਼ੁੱਕਰਵਾਰ ਰਾਤ 11.30 ਵਜੇ ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ਰਾਹੀਂ ਇੱਥੇ ਪਹੁੰਚੇ। ਸੱਤਾਧਾਰੀ ਪਾਰਟੀ ਸ਼੍ਰੀਲੰਕਾ ਪੋਦੁਜਾਨਾ ਪੇਰਾਮੁਨਾ (SLPP) ਦੇ ਸੰਸਦ ਮੈਂਬਰਾਂ ਦੀ ਅਗਵਾਈ ਵਿਚ ਰਾਜਪਕਸ਼ੇ (73) ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਕਾਰਾਂ ਦੇ ਕਾਫਲੇ ਵਿੱਚ ਹਵਾਈ ਅੱਡੇ ਤੋਂ ਰਵਾਨਾ ਹੋਏ।
ਅਮਰੀਕਾ: ਲੱਕੜ ਮਿੱਲ 'ਚ ਲੱਗੀ ਅੱਗ, ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ
NEXT STORY