ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਉੱਤਰੀ ਲਾਸ ਵੇਗਾਸ ਹਵਾਈਅੱਡੇ ਨੇੜੇ ਆਸਮਾਨ ਵਿਚ 2 ਜਹਾਜ਼ਾਂ ਦੀ ਟੱਕਰ ਵਿਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਉੱਤਰੀ ਲਾਸ ਵੇਗਾਸ ਦੇ ਫਾਇਰ ਵਿਭਾਗ ਨੇ ਟਵੀਟ ਕੀਤਾ, 'ਐਤਵਾਰ ਦੁਪਹਿਰ 12 ਵਜੇ ਦੇ ਕਰੀਬ 2 ਜਹਾਜ਼ ਆਸਮਾਨ ਵਿਚ ਟਕਰਾ ਗਏ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਜਾਂਚ ਜਾਰੀ ਹੈ।' ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪਾਈਪਰ ਪੀਏ-46 ਉਤਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਇਹ ਸੇਸਨਾ 172 ਨਾਲ ਟਕਰਾ ਗਿਆ।
ਇਹ ਵੀ ਪੜ੍ਹੋ: ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਇੰਡੀਆਨਾ ਮਾਲ 'ਚ ਹੋਈ ਫਾਈਰਿੰਗ 'ਚ ਹਮਲਾਵਰ ਸਮੇਤ 4 ਦੀ ਮੌਤ
ਕੁੱਝ ਟੀਵੀ ਚੈਨਲਾਂ ਨੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FFA) ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ, 'ਪਾਈਪਰ ਰਨਵੇਅ 30-ਰਾਈਟ ਦੇ ਪੂਰਬ ਵਿੱਚ ਇੱਕ ਖੇਤਰ ਵਿੱਚ ਕਰੈਸ਼ ਹੋ ਗਿਆ ਅਤੇ ਸੇਸਨਾ ਇੱਕ ਤਲਾਬ ਵਿੱਚ ਡਿੱਗ ਗਿਆ। ਦੋਹਾਂ ਜਹਾਜ਼ਾਂ 'ਚ ਕ੍ਰਮਵਾਰ 2-2 ਲੋਕ ਸਵਾਰ ਸਨ।' ਕਲਾਰਕ ਕਾਉਂਟੀ ਡਿਪਾਰਟਮੈਂਟ ਆਫ਼ ਏਵੀਏਸ਼ਨ ਨੇ ਕਿਹਾ ਕਿ ਹਾਦਸੇ ਵਿੱਚ ਕੋਈ ਵੀ ਨਹੀਂ ਬਚਿਆ। FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਾਦਸੇ ਦਾ ਕਾਰਨ ਕੀ ਹੈ।
ਇਹ ਵੀ ਪੜ੍ਹੋ: ਸਪੇਨ 'ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ
ਹੈਰਾਨੀਜਨਕ : ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ, ਜਿਥੇ ਰਹਿਣ ਵਾਲੇ ਸਾਰੇ ਲੋਕ ਸਨ 'ਬੌਣੇ'
NEXT STORY