ਵਾਸ਼ਿੰਗਟਨ- ਵ੍ਹਾਈਟ ਹਾਊਸ ਦੇ ਨੇੜੇ ਪਿਛਲੇ ਹਫਤੇ ਸਾਬਕਾ ਰਾਸ਼ਟਰਪਤੀ ਐਂਡਰੀਊ ਜੈਕਸਨ ਦੀ ਮੂਰਤੀ ਹਟਾਉਣ ਦੀ ਅਸਫਲ ਕੋਸ਼ਿਸ਼ ਦੇ ਸਬੰਧ ਵਿਚ 4 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਕ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਨੇ ਲਫਾਏਤ ਸਕੁਆਇਰ ਨੇੜੇ ਪਿਛਲੇ ਸੋਮਵਾਰ ਨੂੰ ਜੈਕਸਨ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਦੇ ਬਾਅਦ ਇਹ ਸਕੁਆਇਰ ਪ੍ਰਦਰਸ਼ਨ ਵਾਲਾ ਸਥਾਨ ਬਣ ਗਿਆ।
ਜਿਨ੍ਹਾਂ ਲੋਕਾਂ 'ਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਵਿਚੋਂ ਵਰਜੀਨੀਆ ਦਾ ਲੀ ਮਾਈਕਲ ਕੈਂਟਰੇਲ (47), ਵਾਸ਼ਿੰਗਟਨ ਦਾ ਮੈਥਿਊ ਜੁਡ (20), ਮੈਰੀਲੈਂਡ ਦਾ ਰਯਾਨ ਲੇਨ (37) ਅਤੇ ਮੇਨ ਦਾ ਗ੍ਰਾਹਮ ਲਾਇਡ (37) ਸ਼ਾਮਲ ਹੈ। ਜੁਡ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਉਹ ਸ਼ਨੀਵਾਰ ਨੂੰ ਡਿਸਟ੍ਰਿਕਟ ਆਫ ਕੋਲੰਬੀਆਂ ਦੀ ਅਦਾਲਤ ਵਿਚ ਪੇਸ਼ ਹੋਇਆ। ਬਾਕੀ ਤਿੰਨ ਨੂੰ ਅਜੇ ਨਹੀਂ ਫੜਿਆ ਗਿਆ। ਐੱਫ. ਬੀ. ਆਈ. ਅਤੇ ਯੂ. ਐੱਸ. ਪਾਰਕ ਪੁਲਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣੋ ਪਾਕਿ ਸਰਕਾਰ ਦੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੇ ਫੈਸਲੇ 'ਤੇ ਭਾਰਤ ਸਰਕਾਰ ਨੇ ਕਿਉਂ ਜਤਾਇਆ ਇਤਰਾਜ਼
NEXT STORY