ਕੇਪ ਕੈਨੇਵਰਲ (ਏ.ਪੀ.): ਚਾਰ ਪੁਲਾੜ ਯਾਤਰੀ ਐਤਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ) ਲਈ ਰਵਾਨਾ ਹੋਏ, ਜਿੱਥੇ ਉਹ ਆਪਣੇ ਛੇ ਮਹੀਨਿਆਂ ਦੇ ਠਹਿਰਨ ਦੌਰਾਨ ਦੋ ਨਵੇਂ ਰਾਕੇਟਸ਼ਿਪ (ਰਾਕੇਟ ਦੁਆਰਾ ਸੰਚਾਲਿਤ ਪੁਲਾੜ ਯਾਨ) ਦੇ ਆਉਣ ਦੀ ਨਿਗਰਾਨੀ ਕਰਨਗੇ। ਅਮਰੀਕਾ ਦੀ ਨਿਜੀ ਪੁਲਾੜ ਆਵਾਜਾਈ ਸੇਵਾ ਕੰਪਨੀ 'ਸਪੇਸਐਕਸ' ਦੇ ਫਾਲਕਨ ਰਾਕੇਟ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮੈਥਿਊ ਡੋਮਿਨਿਕ, ਮਾਈਕਲ ਬੈਰਾਟ ਅਤੇ ਜੈਨੇਟ ਐਪਸ ਅਤੇ ਰੂਸ ਦੇ ਅਲੈਗਜ਼ੈਂਡਰ ਗਰੇਬੇਨਕਿਨ ਨੂੰ ਲੈ ਕੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ।
ਪੁਲਾੜ ਯਾਤਰੀ ਮੰਗਲਵਾਰ ਨੂੰ ISS ਪਹੁੰਚਣਗੇ। ਉਹ ਅਮਰੀਕਾ, ਡੈਨਮਾਰਕ, ਜਾਪਾਨ ਅਤੇ ਰੂਸ ਦੇ ਪੁਲਾੜ ਯਾਤਰੀਆਂ ਦੀ ਥਾਂ ਲੈਣਗੇ ਜੋ ਅਗਸਤ ਤੋਂ ਉਥੇ ਹਨ। ਤੇਜ਼ ਹਵਾਵਾਂ ਕਾਰਨ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਜਾਣ 'ਚ ਤਿੰਨ ਦਿਨ ਦੀ ਦੇਰੀ ਹੋਈ। ਇਹ ਨਵੇਂ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਆਪਣੇ ਛੇ ਮਹੀਨਿਆਂ ਦੇ ਠਹਿਰਨ ਦੌਰਾਨ ਦੋ ਰਾਕੇਟਸ਼ਿਪ ਦੇ ਆਉਣ ਦੀ ਨਿਗਰਾਨੀ ਕਰਨਗੇ। ਜੈਨੇਟ ਐਪਸ ਪੁਲਾੜ ਸਟੇਸ਼ਨ 'ਤੇ ਇੰਨੇ ਲੰਬੇ ਮਿਸ਼ਨ 'ਤੇ ਭੇਜੀ ਜਾਣ ਵਾਲੀ ਦੂਜੀ ਗੈਰ ਗੋਰੀ ਔਰਤ ਹੈ। ਉਡਾਣ ਭਰਨ ਤੋਂ ਪਹਿਲਾਂ, ਉਸਨੇ ਕਿਹਾ ਕਿ ਉਸਨੂੰ ਗੈਰ ਗੋਰੀਆਂ ਕੁੜੀਆਂ ਲਈ ਇੱਕ ਰੋਲ ਮਾਡਲ ਹੋਣ 'ਤੇ ਵਿਸ਼ੇਸ਼ ਤੌਰ 'ਤੇ ਮਾਣ ਹੈ। ਉਹ ਉਨ੍ਹਾਂ ਨੂੰ ਇਹ ਦਿਖਾ ਰਹੀ ਹੈ ਕਿ ਪੁਲਾੜ ਯਾਤਰਾ "ਉਨ੍ਹਾਂ ਲਈ ਵੀ ਇੱਕ ਵਿਕਲਪ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਆਸੀਆਨ ਨੇਤਾਵਾਂ ਦੀ ਬੈਠਕ ਦੇ ਏਜੰਡੇ 'ਚ ਸਿਖਰ 'ਤੇ ਹੋ ਸਕਦੈ ਚੀਨ ਤੇ ਮਿਆਂਮਾਰ
ਪੇਸ਼ੇ ਤੋਂ ਇੱਕ ਇੰਜੀਨੀਅਰ ਐਪਸ 2009 ਵਿੱਚ ਇੱਕ ਪੁਲਾੜ ਯਾਤਰੀ ਬਣਨ ਤੋਂ ਪਹਿਲਾਂ, ਉਸਨੇ ਫੋਰਡ ਮੋਟਰ ਕੰਪਨੀ ਅਤੇ ਸੀ.ਆਈ.ਏ ਲਈ ਕੰਮ ਕੀਤਾ। ਐਪਸ ਨੂੰ 2018 ਵਿਚ ਰੂਸੀ ਰਾਕੇਟ 'ਤੇ ਸਪੇਸ ਸਟੇਸ਼ਨ 'ਤੇ ਭੇਜਿਆ ਜਾਣਾ ਸੀ ਪਰ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਭੇਜਿਆ ਗਿਆ ਸੀ ਅਤੇ ਇਸ ਦਾ ਕਾਰਨ ਜਨਤਕ ਤੌਰ 'ਤੇ ਕਦੇ ਨਹੀਂ ਦੱਸਿਆ ਗਿਆ ਸੀ। ਨੇਵਲ ਪਾਇਲਟ ਡੋਮਿਨਿਕ ਅਤੇ ਸਾਬਕਾ ਰੂਸੀ ਫੌਜ ਅਧਿਕਾਰੀ ਗ੍ਰੇਬੇਨਕਿਨ ਵੀ ਪੁਲਾੜ ਸਟੇਸ਼ਨ ਦਾ ਦੌਰਾ ਕਰਨ ਵਾਲੇ ਨਵੇਂ ਯਾਤਰੀਆਂ ਵਿੱਚ ਸ਼ਾਮਲ ਹਨ। ਪੇਸ਼ੇ ਤੋਂ ਡਾਕਟਰ ਬਾਰਾਟ (65) ਦਾ ਇਹ ਤੀਜਾ ਪੁਲਾੜ ਮਿਸ਼ਨ ਹੈ। ਉਹ ਪੁਲਾੜ ਵਿੱਚ ਉੱਡਣ ਵਾਲਾ ਸਭ ਤੋਂ ਬਜ਼ੁਰਗ ਯਾਤਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ ਕਰਵਾਏ ਗਏ ਗੁਰਮਤਿ ਗਿਆਨ ਅਤੇ ਦਸਤਾਰ ਮੁਕਾਬਲੇ
NEXT STORY