ਮਾਸਕੋ (ਵਾਰਤਾ)- ਰੂਸ ਦੇ ਬੇਲਗੋਰੋਡ ਖੇਤਰ ਦੇ ਸ਼ੇਬੇਕਿਨੋ ਕਸਬੇ 'ਚ ਯੂਕ੍ਰੇਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਦੁਨੀਆ ਦੇ ‘ਇਕੱਲੇ’ ਬੂਟੇ ਲਈ ਵਿਗਿਆਨੀ ਕਰ ਰਹੇ ਮਹਿਲਾ ਸਾਥੀ ਦੀ ਭਾਲ
ਬੇਲਗੋਰੋਡ ਦੇ ਗਵਰਨਰ ਵਿਆਚੇਸਲਾਵ ਗਲੈਡਕੋਵ ਨੇ ਕਿਹਾ ਕਿ ਗੋਲੀਬਾਰੀ ਕਾਰਨ 5 ਮੰਜ਼ਿਲਾ ਰਿਹਾਇਸ਼ੀ ਇਮਾਰਤ ਦਾ ਪ੍ਰਵੇਸ਼ ਦੁਆਰ ਢਹਿ ਗਿਆ ਅਤੇ ਲਗਭਗ 20 ਅਪਾਰਟਮੈਂਟ ਨੁਕਸਾਨੇ ਗਏ। ਰੂਸੀ ਐਮਰਜੈਂਸੀ ਸਥਿਤੀ ਮੰਤਰਾਲਾ ਸਥਿਤੀ ਮੰਤਰਾਲਾ ਦੀ ਬਚਾਅ ਟੀਮਾਂ ਹਾਦਸੇ ਵਾਲੀ ਜਗ੍ਹਾ 'ਤੇ ਮਲਬਾ ਹਟਾਉਣ ਦਾ ਕੰਮ ਕਰ ਰਹੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਮਲਬੇ 'ਚੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਕਰੰਸੀ ਭੰਡਾਰ ਵੱਡੇ ਉਛਾਲ ਨਾਲ 655.82 ਅਰਬ ਡਾਲਰ ਦੇ ਆਲਟਾਈਮ ਹਾਈ ’ਤੇ
NEXT STORY