ਮੁੰਬਈ (ਭਾਸ਼ਾ) - ਵਿਦੇਸ਼ੀ ਕਰੰਸੀ ਭੰਡਾਰ ਫਿਰ ਤੋਂ ਨਵੇਂ ਇਤਿਹਾਸਕ ਆਲਟਾਈਮ ਹਾਈ ’ਤੇ ਜਾ ਪਹੁੰਚਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿਦੇਸ਼ੀ ਕਰੰਸੀ ਭੰਡਾਰ ਦੇ ਅੰਕੜੇ ਜਾਰੀ ਕੀਤੇ ਹਨ, ਜਿਨ੍ਹਾਂ ਮੁਤਾਬਕ 7 ਜੂਨ 2024 ਨੂੰ ਖ਼ਤਮ ਹੋਏ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ 4.307 ਅਰਬ ਡਾਲਰ ਦੇ ਉਛਾਲ ਨਾਲ 655.817 ਅਰਬ ਡਾਲਰ ’ਤੇ ਜਾ ਪਹੁੰਚਿਆ ਹੈ, ਜੋ ਪਿਛਲੇ ਹਫਤੇ ’ਚ 651.5 ਅਰਬ ਡਾਲਰ ਰਿਹਾ ਸੀ।
ਇਸ ਮਿਆਦ ’ਚ ਵਿਦੇਸ਼ੀ ਕਰੰਸੀ ਜਾਇਦਾਦ ’ਚ ਵੀ ਵਾਧਾ ਦੇਖਣ ਨੂੰ ਮਿਲਆ ਹੈ ਅਤੇ ਇਹ 3.77 ਅਰਬ ਡਾਲਰ ਦੇ ਵਾਧੇ ਨਾਲ 576.33 ਅਰਬ ਡਾਲਰ ਰਹੀ ਹੈ।
ਆਰ. ਬੀ. ਆਈ. ਦੇ ਸੋਨਾ ਭੰਡਾਰ ’ਚ ਵੀ ਉਛਾਲ ਦੇਖਣ ਨੂੰ ਮਿਲਿਆ ਹੈ ਅਤੇ ਇਹ 48.1 ਕਰੋਡ਼ ਡਾਲਰ ਦੇ ਉਛਾਲ ਨਾਲ 56.98 ਅਰਬ ਡਾਲਰ ਰਿਹਾ ਹੈ। ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 4.3 ਕਰੋਡ਼ ਡਾਲਰ ਵਧ ਕੇ 18.161 ਅਰਬ ਡਾਲਰ ਹੋ ਗਿਆ। ਆਈ. ਐੱਮ. ਐੱਫ. ਕੋਲ ਪਿਆ ਭੰਡਾਰ 1 ਕਰੋਡ਼ ਡਾਲਰ ਵਧ ਕੇ 4.336 ਅਰਬ ਡਾਲਰ ਰਿਹਾ ਹੈ।
ਬਾਹਰੀ ਸੂਚਕ ਸੁਧਾਰ
7 ਜੂਨ ਨੂੰ ਆਰ. ਬੀ. ਆਈ. ਦੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਸਾਨੂੰ ਭਰੋਸਾ ਹੈ ਕਿ ਅਸੀਂ ਆਪਣੀਆਂ ਬਾਹਰੀ ਵਿੱਤੀ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕਰਨ ’ਚ ਸਮਰੱਥ ਹੋਵਾਂਗੇ।
ਦੱਸ ਦੇਈਏ ਕਿ ਘਰੇਲੂ ਕਰੰਸੀ ਨੂੰ ਸੰਭਾਲਣ ਜਾਂ ਡਾਲਰ ਦੇ ਮੁਕਾਬਲੇ ਕਰੰਸੀ ’ਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਜਦੋਂ ਵੀ ਆਰ. ਬੀ. ਆਈ. ਕਰੰਸੀ ਨੂੰ ਸੰਭਾਲਣ ਲਈ ਦਖਲ ਦਿੰਦਾ ਹੈ ਉਦੋਂ ਵਿਦੇਸ਼ੀ ਕਰੰਸੀ ਭੰਡਾਰ ’ਚ ਬਦਲਾਅ ਦੇਖਣ ਨੂੰ ਮਿਲਦਾ ਹੈ।
ਈਰਾਨ ਨੇ ਪ੍ਰਮਾਣੂ ਪ੍ਰੋਗਰਾਮ ’ਚ ਸੈਂਟਰੀਫਿਊਜ਼ ਲਾਉਣੇ ਸ਼ੁਰੂ ਕੀਤੇ
NEXT STORY