ਕੈਲਗਰੀ (ਏਜੰਸੀ)- ਦੱਖਣ-ਪੱਛਮੀ ਕੈਲਗਰੀ ਵਿਖੇ ਇਕ ਔਰਤ 'ਤੇ ਚਾਰ ਪਿੱਟਬੁਲ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਵਾਲ-ਵਾਲ ਬੱਚ ਗਈ। ਕੈਲਗਰੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7-45 ਵਜੇ ਫੋਨ ਆਇਆ ਕਿ ਇਕ ਔਰਤ ਵੁਡਵਿਊ ਇਲਾਕੇ ਵਿਚ ਪੈਦਲ ਜਾ ਰਹੀ ਸੀ, ਜਿਸ 'ਤੇ 4 ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਔਰਤ ਆਪਣੇ ਕੁੱਤੇ ਨਾਲ ਸੈਰ ਕਰ ਰਹੀ ਸੀ, ਜਿਸ ਦੌਰਾਨ 4 ਪਿਟਬੁੱਲ ਕੁੱਤਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਔਰਤ ਅਤੇ ਉਸ ਦੇ ਕੁੱਤੇ ਦੇ ਮਾਮੂਲੀ ਸੱਟਾਂ ਹੀ ਲੱਗੀਆਂ। ਮੌਕੇ 'ਤੇ ਪਹੁੰਚੀ ਪੁਲਸ ਨੇ ਪਿੱਟਬੁੱਲ ਨੂੰ ਫੜ ਕੇ ਉਨ੍ਹਾਂ ਦੇ ਮਾਲਕ ਕੋਲ ਪਹੁੰਚਾ ਦਿੱਤਾ। ਕਾਨੂੰਨੀ ਅਫਸਰ ਨੇ ਮੌਕੇ 'ਤੇ ਪਹੁੰਚ ਕੇ ਚਾਰ ਕੁੱਤਿਆਂ ਦੇ ਮਾਲਕ ਨੂੰ ਕਈ ਉਲੰਘਣਾ ਟਿਕਟ ਜਾਰੀ ਕੀਤੇ।
ਬ੍ਰਿਟਿਸ਼ ਮੰਤਰੀ ਵੱਲੋਂ ਈਰਾਨ 'ਚ ਖੇਤਰੀ ਤਣਾਅ ਤੇ ਪਰਮਾਣੂ ਸੌਦੇ 'ਤੇ ਚਰਚਾ
NEXT STORY