ਰਿਆਦ (ਏ.ਪੀ.)- ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਯਮਨ ਦੀ ਸਰਹੱਦ ਨਾਲ ਲੱਗਦੇ ਦੱਖਣੀ-ਪੱਛਮ ਸੂਬੇ ਅਸੀਰ ਵਿਚ ਇਕ ਸੁਰੱਖਿਆ ਚੌਕੀ ਉੱਤੇ ਬੰਦੂਕ ਧਾਰੀਆਂ ਦੇ ਹਮਲੇ ਵਿਚ ਚਾਰ ਪੁਲਸ ਮੁਲਾਜ਼ਮ ਮਾਰੇ ਗਏ ਹਨ। ਸਾਊਦੀ ਪ੍ਰੈਸ ਏਜੰਸੀ ਵਲੋਂ ਜਾਰੀ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਹਮਲੇ ਤੋਂ ਬਾਅਦ ਦੋ ਬੰਦੂਕਧਾਰੀ ਗ੍ਰਿਫਤਾਰ ਕੀਤੇ ਗਏ। ਵੀਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਇਹ ਹਮਲਾ ਹੋਇਆ। ਕੁਲ ਤਿੰਨ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਹਮਲੇ ਵਿਚ ਤਿੰਨ ਪੁਲਸ ਮੁਾਲਜ਼ਮ ਮਾਰੇ ਗਏ, ਜਦੋਂ ਕਿ ਤੀਜੇ ਬੰਦੂਕਧਾਰੀ ਦੇ ਨਾਲ ਝੜਪ ਤੋਂ ਬਾਅਦ ਚੌਥੇ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਉਥੇ ਹੀ ਤੀਜੇ ਬੰਦੂਕਧਾਰੀ ਨਾਲ ਹੋਏ ਮੁਕਾਬਲੇ ਵਿਚ ਚਾਰ ਪੁਲਸ ਮੁਲਾਜ਼ਮ ਜ਼ਖਮੀ ਵੀ ਹੋਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਹਮਲਾਵਰ ਸਾਊਦੀ ਨਾਗਰਿਕ ਹਨ। ਮਾਮਲੇ ਦੀ ਜਾਂਚ ਜਾਰੀ ਹੈ।
ਅਫਗਾਨਿਸਤਾਨ 'ਚ ਬੰਬ ਫੱਟਣ ਨਾਲ 5 ਲੋਕਾਂ ਦੀ ਮੌਤ
NEXT STORY