ਪੈਰਿਸ (ਭਾਸ਼ਾ): ਮਾਲੀ ਵਿਚ ਇਸਲਾਮੀ ਅੱਤਵਾਦੀਆਂ ਦੇ ਵਿਰੁੱਧ ਮੁਹਿੰਮ ਚਲਾਉਣ ਦੇ ਕ੍ਰਮ ਵਿਚ 2 ਹੈਲੀਕਾਪਟਰਾਂ ਦੀ ਟੱਕਰ ਹੋ ਗਈ। ਇਸ ਟੱਕਰ ਵਿਚ 13 ਫ੍ਰਾਂਸੀਸੀ ਜਵਾਨਾਂ ਦੀ ਮੌਤ ਹੋ ਗਈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਰੋਂ ਨੇ ਸੋਮਵਾਰ ਨੂੰ ਵਾਪਰੇ ਇਸ ਹਾਦਸੇ 'ਤੇ ਡੂੰਘਾ ਸੋਗ ਪ੍ਰਗਟ ਕੀਤਾ ਜੋ ਸੰਘਰਸ਼ ਮੁਹਿੰਮ ਦੌਰਾਨ ਵਾਪਰਿਆ। ਇਕ ਲਿਖਤੀ ਬਿਆਨ ਵਿਚ ਉਨ੍ਹਾਂ ਨੇ ਫਰਾਂਸ ਦੀ ਫੌਜ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਅਤੇ ਸਾਹੇਲ ਖੇਤਰ ਵਿਚ ਲਗਾਤਾਰ ਬਣੇ ਹੋਏ ਇਸਲਾਮੀ ਡਰ ਦਾ ਮੁਕਾਬਲਾ ਕਰ ਰਹੇ ਫਰਾਂਸ ਦੇ ਜਵਾਨਾਂ ਦੇ ਸਾਹਸ 'ਤੇ ਜ਼ੋਰ ਦਿੱਤਾ। ਬਿਆਨ ਵਿਚ ਹਾਦਸੇ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।
ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਨੇ ਕਿਹਾ ਕਿ ਹਾਦਸਾ ਕਿਹੜੇ ਹਾਲਤਾਂ ਵਿਚ ਵਾਪਰਿਆ, ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਹੈ। ਪੱਛਮੀ ਅਤੇ ਮੱਧ ਏਸ਼ੀਆ ਵਿਚ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿਚ 4500 ਕਰਮੀ ਸ਼ਾਮਲ ਹਨ ਅਤੇ ਇਹ ਵਿਦੇਸ਼ ਵਿਚ ਚਲਾਇਆ ਜਾ ਰਿਹਾ ਫਰਾਂਸ ਦਾ ਸਭ ਤੋਂ ਵੱਡਾ ਮਿਲਟਰੀ ਮਿਸ਼ਨ ਹੈ। ਮਾਲੀ ਵਿਚ ਅੱਤਵਾਦੀ ਹਮਲਿਆਂ ਵਿਚ ਅਚਾਨਕ ਹੋਏ ਵਾਧੇ ਨੇ ਪਿਛਲੇ ਦੋ ਮਹੀਨੇ ਵਿਚ 100 ਤੋਂ ਵੱਧ ਸਥਾਨਕ ਜਵਾਨਾਂ ਦੀ ਜਾਨ ਲੈ ਲਈ। ਇਸਲਾਮਿਕ ਸਟੇਟ ਸਮੂਹ ਅਕਸਰ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਾ ਰਿਹਾ ਹੈ।
ਅਮਰੀਕਾ ਨੇ ਕਿਹਾ ਸੀ ਕਿ ਪੱਛਮੀ ਅਫਰੀਕਾ ਦਾ ਸਾਹੇਲ ਖੇਤਰ ਆਈ.ਐੱਸ. ਅਤੇ ਹੋਰ ਅੱਤਵਾਦੀ ਸਮੂਹਾਂ ਦੇ ਵਿਰੁੱਧ ਜੰਗ ਵਿਚ ਇਕ ਉਭਰਦਾ ਹੋਇਆ ਮੋਰਚਾ ਹੈ। ਆਈ.ਐੱਸ. ਮੁਖੀ ਅਬੁ ਬਕਰ ਅਲ ਬਗਦਾਦੀ ਨੇ ਇਸ ਸਾਲ ਆਪਣੀ ਮੌਤ ਤੋਂ ਪਹਿਲਾਂ ਮਾਲੀ ਅਤੇ ਗੁਆਂਢੀ ਬੁਰਕੀਨਾ ਫਾਸੋ ਵਿਚ ਵਫਾਦਾਰੀ ਨਿਭਾਉਣ ਲਈ ਇਨ੍ਹਾਂ ਅੱਤਵਾਦੀਆਂ ਨੂੰ ਵਧਾਈ ਦਿੱਤੀ ਸੀ।
ਪਾਪੂਆ ਨਿਊ ਗਿਨੀ 'ਚ ਹਥਿਆਰਬੰਦ ਲੋਕਾਂ ਨੇ ਜਹਾਜ਼ ਅਗਵਾ ਕਰ ਸਮਾਨ ਕੀਤਾ ਚੋਰੀ
NEXT STORY