ਪੈਰਿਸ-ਫਰਾਂਸ ਨੇ ਵੀ ਹੋਰ ਯੂਰਪੀਨ ਦੇਸ਼ਾਂ ਦੀ ਤਰ੍ਹਾਂ ਰੂਸੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਰਾਹੀਂ ਪੱਛਮੀ ਦੇਸ਼ ਯੂਕ੍ਰੇਨ 'ਤੇ ਹਮਲੇ ਦਾ ਹੁਕਮ ਦੇਣ ਵਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਰਾਂਸ ਤੋਂ ਪਹਿਲਾਂ, ਜਰਮਨੀ, ਆਸਟ੍ਰੀਆ, ਇਟਲੀ, ਚੈੱਕ ਗਣਰਾਜ, ਪੋਲੈਂਡ, ਸਲੋਵੇਨੀਆ, ਐਸਟੋਨੀਆ, ਲਾਤਵੀ, ਲਿਥੁਆਨੀਆ, ਰੋਮਾਨੀਆ ਅਤੇ ਲਕਜ਼ਮਰਗ ਨੇ ਰੂਸੀ ਜਹਾਜ਼ਾਂ ਲਈ ਆਪਣੇ-ਆਪਣੇ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : NSO ਨੇ ਸਪਾਈਵੇਅਰ ਦੀ ਦੁਰਵਰਤੋਂ ਦੀ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਇਜ਼ਰਾਈਲੀ ਅਖ਼ਬਾਰ 'ਤੇ ਕੀਤਾ ਮੁਕੱਦਮਾ
ਫਰਾਂਸ ਦੇ ਟਰਾਂਸਪੋਰਟ ਮੰਤਰੀ ਜਿਆਂ-ਬੈਪਸਿਸਟ ਜੇੱਬਾਰੀ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਯੂਰਪ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਬਦਲੇ ਇਕੱਠੇ ਹੋ ਕੇ ਪ੍ਰਤੀਕਿਰਿਆ ਦਿੱਤੀ ਹੈ। ਉਥੇ, ਏਅਰ ਫਰਾਂਸ ਨੇ ਐਲਾਨ ਕੀਤਾ ਕਿ ਉਹ ਸੁਰੱਖਿਆ ਉਪਕਰਣਾਂ ਦੇ ਚੱਲਦੇ ਫਰਾਂਸ ਅਤੇ ਰੂਸ ਦਮਰਿਆਨ ਸਾਰੀਆਂ ਉਡਾਣਾਂ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਰਹੀ ਹੈ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਬੋਲੇ ਭਾਰਤੀ ਰਾਜਦੂਤ, ਸਾਰੇ ਬਾਰਡਰ ਖੋਲ੍ਹਣ ਦੀ ਕਰ ਰਹੇ ਕੋਸ਼ਿਸ਼
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
NSO ਨੇ ਸਪਾਈਵੇਅਰ ਦੀ ਦੁਰਵਰਤੋਂ ਦੀ ਖ਼ਬਰ ਪ੍ਰਕਾਸ਼ਿਤ ਕਰਨ ਵਾਲੇ ਇਜ਼ਰਾਈਲੀ ਅਖ਼ਬਾਰ 'ਤੇ ਕੀਤਾ ਮੁਕੱਦਮਾ
NEXT STORY