ਪੈਰਿਸ— ਫਰਾਂਸ 'ਚ ਕੋਰੋਨਾ ਵਾਇਰਸ ਕਾਰਨ 120 ਸਕੂਲਾਂ 'ਚ ਛੁੱਟੀ ਕਰ ਦਿੱਤੀ ਗਈ ਹੈ। ਫਰਾਂਸ ਦੇ ਸਿੱਖਿਆ ਮੰਤਰੀ ਨੇ ਦੱਸਿਆ ਕਿ ਬ੍ਰਿਟੇਨੀ ਅਤੇ ਪੈਰਿਸ ਦੇ ਓਇਸੇ ਖੇਤਰ 'ਚ ਪੈਂਦੇ ਵਧੇਰੇ ਸਕੂਲਾਂ ਨੂੰ ਬੰਦ ਰੱਖਿਆ ਗਿਆ ਹੈ, ਜਿੱਥੇ ਕੋਰੋਨਾ ਵਾਇਰਸ ਦੇ ਵਧੇਰੇ ਮਾਮਲੇ ਸਾਹਮਣੇ ਆਏ ਹਨ। ਲੋਕਾਂ 'ਚ ਕਾਫੀ ਦਹਿਸ਼ਤ ਹੈ ਤੇ ਉਹ ਮਾਸਕ ਪਾ ਕੇ ਹੀ ਘਰਾਂ 'ਚੋਂ ਬਾਹਰ ਨਿਕਲ ਰਹੇ ਹਨ।
ਕੋਰੋਨਾ ਵਾਇਰਸ ਦੇ ਵਧਦੇ ਖਤਰੇ ਵਿਚਕਾਰ ਫਰਾਂਸ ਦੇ ਦੱਖਣ 'ਚ ਸਥਿਤ ਮਾਰਸੇ ਸ਼ਹਿਰ ਦੇ ਇਕ ਹਸਪਤਾਲ 'ਚੋਂ ਤਕਰੀਬਨ ਦੋ ਹਜ਼ਾਰ ਸਰਜੀਕਲ ਮਾਸਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਰਸੇ ਦੇ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਸਕ ਹਸਪਤਾਲ ਦੇ ਉਸ ਭਾਗ 'ਚੋਂ ਚੋਰੀ ਹੋਏ ਜਿੱਥੇ ਸਿਰਫ ਸਰਜਰੀ ਲਈ ਮਰੀਜ਼ ਅਤੇ ਮੈਡੀਕਲ ਕਰਮਚਾਰੀਆਂ ਨੂੰ ਜਾਣ ਦੀ ਇਜ਼ਾਜ਼ਤ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਨੇ ਦੋਸ਼ੀਆਂ ਨੂੰ ਫੜਨ ਲਈ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ 'ਚ ਸੁਚਾਰੂ ਰੂਪ ਨਾਲ ਆਪਰੇਸ਼ਨ ਕਰਨ ਲਈ ਜ਼ਰੂਰੀ ਮਾਤਰਾ 'ਚ ਮਾਸਕ ਹਨ। ਹਸਪਤਾਲ 'ਚ ਹੋਰ ਮਾਸਕ ਮੰਗਵਾਏ ਗਏ ਹਨ ਅਤੇ ਮਾਸਕ ਤੇ ਸੈਨੇਟਾਈਜ਼ਰ ਜੈੱਲ ਦੀ ਸੁਰੱਖਿਆ ਲਈ ਕਦਮ ਚੁੱਕੇ ਜਾ ਰਹੇ ਹਨ।
ਕੋਰੋਨਾ : ਦੱਖਣੀ ਕੋਰੀਆ 'ਚ 5000 ਤੋਂ ਵਧ ਲੋਕ ਇਨਫੈਕਟਡ, 32 ਲੋਕਾਂ ਦੀ ਮੌਤ
NEXT STORY