ਜਿਨੇਵਾ-ਜਰਮਨੀ ਅਤੇ ਫਰਾਂਸ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਯੂਰਪੀਨ ਯੂਨੀਅਨ ਦੇ ਹੋਰ ਦੇਸ਼ਾਂ ਨੇ ਇਥੋਪੀਆ ਦੇ ਟੇਡ੍ਰੋਸ ਏ. ਗੇਬ੍ਰੇਯੇਸਸ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਡਾਇਰੈਕਟਰ-ਜਨਰਲ ਦੇ ਤੌਰ 'ਤੇ ਦੂਜੇ ਕਾਰਜਕਾਲ ਲਈ ਨਾਮਜ਼ਦ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੰਯੁਕਤ ਸਿਹਤ ਏਜੰਸੀ ਦੇ ਚੋਟੀ ਦੇ ਅਹੁਦੇ ਲਈ ਕਿਸੇ ਉਮੀਦਵਾਰ ਨੂੰ ਉਨ੍ਹਾਂ ਦੇ ਆਪਣੇ ਦੇਸ਼ ਵੱਲ਼ੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ਦੀ ਵਰਤੋਂ ਅੱਤਵਾਦ ਲਈ ਨਾ ਕਰਨ ਦੇਣ ਦੀ ਵਚਨਬੱਧਤਾ ਨਿਭਾਏ ਤਾਲਿਬਾਨ
ਟੇਡ੍ਰੋਸ, ਪਿਛਲੇ 19 ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ 'ਚ ਵਿਸ਼ਵ ਸਿਹਤ ਸੰਗਠਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਗਲੋਬਲ ਪੱਧਰ 'ਤੇ ਚਰਚਾ 'ਚ ਰਹੇ ਹਨ। ਅਗਲੇ ਡਬਲਯੂ.ਐੱਚ.ਓ. ਡਾਇਰੈਕਟਰ-ਜਨਰਲ ਦੀ ਚੋਣ ਗਲੋਬਲ ਸਿਹਤ ਏਜੰਸੀ ਦੀ ਮਈ 2022 'ਚ ਹੋਣ ਵਾਲੀ ਅਗਲੀ ਸਾਲਾਨਾ ਮੀਟਿੰਗ 'ਚ ਹੋਵੇਗੀ। ਡਾਇਰੈਕਟਰ-ਜਨਰਲ ਦਾ ਕਾਰਜਕਾਲ ਪੰਜ ਸਾਲ ਦਾ ਹੁੰਦਾ ਹੈ। ਜਿਨੇਵਾ 'ਚ ਫਰਾਂਸ ਅਤੇ ਜਰਮਨੀ ਦੇ ਕੂਟਨੀਤਕ ਮਿਸ਼ਨ ਨੇ ਟਵਿੱਟਰ 'ਤੇ ਡਬਲਯੂ.ਐੱਚ.ਓ. ਮੁਖੀ ਅਹੁਦੇ ਲਈ ਟੇਡ੍ਰੋਸ ਦਾ ਸਮਰਥਨ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ
ਡਬਲਯੂ.ਐੱਚ.ਓ. ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਉਮੀਦਵਾਰਾਂ ਦੀ ਪੂਰੀ ਸੂਚੀ ਦਾ ਐਲਾਨ ਨਵੰਬਰ ਤੱਕ ਕਰਨ ਦੀ ਉਸ ਦੀ ਯੋਜਨਾ ਨਹੀਂ ਹੈ ਪਰ ਕੁਝ ਕੂਟਨੀਤਕ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਡੋਸ ਦੀ ਇਸ ਅਹੁਦੇ ਲਈ ਕਿਸੇ ਨਾਲ ਮੁਕਾਬਲਾ ਨਹੀਂ ਹੋ ਸਕਦਾ ਹੈ। ਜਿਨੇਵਾ 'ਚ ਇਕ ਕੂਟਨੀਤਕ ਅਧਿਕਾਰੀ ਨੇ ਦੱਸਿਆ ਕਿ ਯੂਰਪੀਨ ਯੂਨੀਅਨ ਦੇ 15 ਮੈਂਬਰਾਂ ਨੇ ਵੀ ਟ੍ਰੇਡੋਸ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਰਥਨ ਕੀਤਾ ਹੈ। ਜ਼ਿਕਰਯੋਗ ਹੈ ਕਿ ਟ੍ਰੇਡੋਸ ਦੀ ਅਗਵਾਈ ਤਹਿਤ ਡਬਲਯੂ.ਐੱਚ.ਓ. ਨੂੰ ਪਿਛਲੇ ਸਾਲ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਤੋਂ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ, ਸਿਹਤ ਏਜੰਸੀ 'ਤੇ ਵੁਹਾਨ 'ਚ ਕੋਵਿਡ-19 ਦੀ ਸ਼ੁਰੂਆਤ ਹੋਣ ਤੋਂ ਬਾਅਦ ਮਹਾਮਾਰੀ ਨਾਲ ਨਜਿੱਠਣ ਦੇ ਚੀਨ ਦੇ ਸ਼ੁਰੂਆਤੀ ਕੋਸ਼ਿਸ਼ਾ ਦੀ ਸਹਾਰਨਾ ਕਰਨ ਦੇ ਦੋਸ਼ ਲੱਗੇ ਸਨ।
ਇਹ ਵੀ ਪੜ੍ਹੋ : ਚੀਨ ਨੇ ਕੀਤੀ ਕਵਾਡ ਦੀ ਆਲੋਚਨਾ, ਕਿਹਾ-ਉਸ ਨੂੰ ਨਹੀਂ ਮਿਲੇਗਾ ਕੋਈ ਸਮਰਥਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂ. ਕੇ. ਨੇ ਅਫ਼ਗਾਨਿਸਤਾਨ ’ਚ ਹੋਈਆਂ ਨਾਗਰਿਕਾਂ ਦੀਆਂ ਮੌਤਾਂ ਲਈ ਦਿੱਤਾ ਲੱਖਾਂ ਪੌਂਡ ਦਾ ਮੁਆਵਜ਼ਾ
NEXT STORY