ਪੈਰਿਸ (ਏ.ਐਫ.ਪੀ.)- ਫਰਾਂਸ ਸਰਕਾਰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਤੋਂ ਲੀਜ਼ਨ ਆਫ ਆਨਰ ਸਨਮਾਨ ਵਾਪਸ ਲੈਣ ਉੱਤੇ ਵਿਚਾਰ ਕਰ ਰਹੀ ਹੈ। ਲੀਜ਼ਨ ਆਫ ਆਨਰ ਫਰਾਂਸ ਦਾ ਸਭ ਤੋਂ ਮਾਣਯੋਗ ਸਨਮਾਨ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਦਫਤਰ ਵਲੋਂ ਕੱਲ ਕਿਹਾ ਗਿਆ ਕਿ ਦਿ ਏਲਿਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਲੀਜ਼ਨ ਆਫ ਆਨਰ ਵਾਪਸ ਲੈਣ ਦੀ ਕਾਰਵਾਈ ਚੱਲ ਰਹੀ ਹੈ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਜੈਕ ਸ਼ਿਰਾਕ ਨੇ 2001 ਵਿਚ ਅਸਦ ਨੂੰ ਲੀਜ਼ਨ ਦੇ ਸਰਵ ਉੱਚ ਰੈਂਕ ਗ੍ਰੇਟ ਕ੍ਰਾਸ ਨਾਲ ਸਨਮਾਨਤ ਕੀਤਾ ਸੀ। ਸਿਰਫ ਫਰਾਂਸ ਦਾ ਰਾਸ਼ਟਰਪਤੀ ਹੀ ਕਿਸੇ ਵਿਦੇਸ਼ੀ ਤੋਂ ਲੀਜ਼ਨ ਸਨਮਾਨ ਵਾਪਸ ਲੈਣ ਬਾਰੇ ਫੈਸਲਾ ਕਰ ਸਕਦਾ ਹੈ। ਅਸਦ ਉੱਤੇ ਦੇਸ਼ ਵਿਚ ਚਲ ਰਹੇ ਗ੍ਰਹਿ ਯੁੱਧ ਦੌਰਾਨ ਆਪਣੇ ਹੀ ਦੇਸ਼ ਦੇ ਲੋਕਾਂ ਉੱਤੇ ਸਿਲਸਿਲੇਵਾਰ ਰਸਾਇਣਕ ਹਮਲੇ ਕਰਨ ਦੇ ਦੋਸ਼ ਲੱਗਦੇ ਰਹੇ ਹਨ।
35 ਸਾਲਾਂ ਟੀਚਰ ਦਾ ਸ਼ਰਮਨਾਕ ਕਾਰਾ, ਆਪਣੇ ਸਟੂਡੈਂਟ ਨਾਲ ਕੈਂਪਸ 'ਚ ਬਣਾਏ ਸਬੰਧ
NEXT STORY