ਪੈਰਿਸ- ਫਰਾਂਸ ਦੇ ਰਹਿਣ ਵਾਲਾ ਸਾਇਲਵੇਨ ਹੇਲੇਨ ਨੇ ਆਪਣੇ ਸਰੀਰ 'ਤੇ 2-4 ਨਹੀਂ ਸਗੋਂ 700 ਟੈਟੂ ਬਣਵਾਏ ਹਨ। ਉਸ ਨੇ ਹੱਥਾਂ-ਪੈਰਾਂ ਤੋਂ ਇਲਾਵਾ ਆਪਣੀ ਜੀਭ 'ਤੇ ਵੀ ਟੈਟੂ ਬਣਵਾਏ ਤੇ ਅੱਖਾਂ ਦੀਆਂ ਪੁਤਲੀਆਂ ਵੀ ਗੂੜ੍ਹੀਆਂ ਕਾਲੀਆਂ ਕਰਵਾਈਆਂ ਹਨ।

ਉਸ ਦੇ ਅਜੀਬ ਸ਼ੌਂਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਕਾਰਨ ਉਸ ਨੂੰ ਪ੍ਰਾਇਮਰੀ ਸਕੂਲ ਦੀ ਨੌਕਰੀ ਵੀ ਗੁਆਉਣੀ ਪੈ ਗਈ। ਸਕੂਲ ਵਾਲਿਆਂ ਦਾ ਕਹਿਣਾ ਹੈ ਕਿ ਬੱਚਿਆਂ ਦੇ ਮਾਪਿਆਂ ਨੇ ਸ਼ਿਕਾਇਤ ਲਗਾਈ ਕਿ ਇੰਨੇ ਭਿਆਨਕ ਦਿਖਾਈ ਦੇਣ ਵਾਲੇ ਅਧਿਆਪਕ ਕਾਰਨ ਬੱਚੇ ਡਰਦੇ ਹਨ।

ਹੇਲੇਨ ਨੇ 27 ਸਾਲ ਦੀ ਉਮਰ ਵਿਚ ਪਹਿਲਾ ਟੈਟੂ ਬਣਵਾਇਆ ਸੀ। ਉਸ ਨੂੰ ਇੰਨਾ ਕੁ ਚੰਗਾ ਲੱਗਾ ਕਿ ਹੌਲੀ-ਹੌਲੀ ਉਸ ਨੇ ਆਪਣੇ ਸਾਰੇ ਸਰੀਰ 'ਤੇ ਹੀ ਟੈਟੂ ਬਣਵਾ ਲਏ। ਇਸ ਤੋਂ ਬਾਅਦ ਉਸ ਨੇ ਹੁਣ ਤੱਕ ਲੱਖਾਂ ਰੁਪਏ ਖਰਚ ਕੇ ਟੈਟੂ ਬਣਵਾਏ ਹਨ। ਜਿਵੇਂ ਲੋਕਾਂ ਨੂੰ ਨਸ਼ੇ ਦੀ ਲਤ ਲੱਗਦੀ ਹੈ, ਇਸ ਨੂੰ ਟੈਟੂ ਬਣਵਾਉਣ ਦੀ ਲਤ ਲੱਗ ਚੁੱਕੀ ਹੈ।
ਐਡੀਲੇਡ 'ਚ ਮਨਾਇਆ ਗਿਆ ਸ਼ਹੀਦ-ਏ-ਆਜ਼ਮ ਸ ਭਗਤ ਸਿੰਘ ਦਾ 113ਵਾਂ ਜਨਮ ਦਿਨ
NEXT STORY