ਪੈਰਿਸ - ਫਰਾਂਸ ਦੇ ਵਿਦੇਸ਼ ਮੰਤਰੀ ਜਿਆਂ ਯਵੇਸ ਲੇਅ ਡ੍ਰਿਅਨ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ 'ਚ ਹੋਰ ਦੇਰੀ ਕੀਤੇ ਜਾਣ ਦੀ ਗੱਲ ਨੂੰ ਐਤਵਾਰ ਨੂੰ ਖਾਰਿਜ ਕਰ ਦਿੱਤਾ। ਬ੍ਰੈਗਜ਼ਿਟ ਲਈ ਆਖਰੀ ਸਮੇਂ ਸੀਮਾ 31 ਅਕਤੂਬਰ ਤੈਅ ਕੀਤੀ ਗਈ ਹੈ ਪਰ ਲੰਡਨ 'ਚ ਸਿਆਸੀ ਸੰਕਟ ਦੇ ਚੱਲਦੇ ਇਸ 'ਤੇ ਅਨਿਸ਼ਚਿਤਤਾ ਦੇ ਬੱਦਲ ਛਾਏ ਹੋਏ ਹਨ। ਲੇਅ ਡ੍ਰਿਅਨ ਨੇ ਆਖਿਆ ਕਿ ਮੌਜੂਦਾ ਹਾਲਾਤ 'ਚ, ਸਾਡਾ ਜਵਾਬ ਨਾ ਹੈ, ਅਸੀਂ ਹਰ 3 ਮਹੀਨਿਆਂ 'ਚ ਇਸ ਤੋਂ ਨਹੀਂ ਗੁਜਰ ਸਕਦੇ।
ਉਨ੍ਹਾਂ ਨੇ ਉੱਤਰੀ ਆਇਰਲੈਂਡ ਬੈਕਸਟਾਪ ਸ਼ਰਤ ਸਬੰਧੀ ਵਿਰੋਧ ਦੇ ਹੱਲ ਕੱਢਣ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਯਤਨਾਂ ਦਾ ਸੰਦਰਭ ਦਿੰਦੇ ਹੋਏ ਆਖਿਆ ਕਿ ਬ੍ਰਿਟੇਨ ਨੇ ਕਿਹਾ ਹੈ ਕਿ ਉਹ ਹੋਰ ਹੱਲ, ਵਿਕਲਪਕ ਪ੍ਰਬੰਧਾਂ ਨੂੰ ਸਾਹਮਣੇ ਰੱਖਣਾ ਚਾਹੁੰਦੇ ਹਨ ਤਾਂ ਜੋ ਉਹ ਇਸ ਤੋਂ ਬਾਹਰ ਹੋ ਸਕਣ। ਉਨ੍ਹਾਂ ਆਖਿਆ ਕਿ ਪਰ ਅਸੀਂ ਅਜਿਹੇ ਕੋਈ ਯਤਨ ਦੇਖੇ ਨਹੀਂ ਹਨ ਅਤੇ ਇਸ ਲਈ ਸਾਡੇ ਵੱਲੋਂ ਨਾ ਹੈ। ਬ੍ਰਿਟਿਸ਼ ਅਧਿਕਾਰੀਆਂ ਨੂੰ ਹੀ ਸਾਨੂੰ ਅੱਗੇ ਦਾ ਰਾਸਤਾ ਦੱਸਣ ਦਿੰਦੇ ਹਨ। ਲੇਅ ਡ੍ਰਿੱਣ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੀ ਸਥਿਤੀ ਦੀ ਜ਼ਿੰਮੇਵਾਰੀ ਲੈਣ ਦਿਓ, ਉਨ੍ਹਾਂ ਨੂੰ ਸਾਨੂੰ ਦੱਸਣਾ ਹੋਵੇਗਾ ਕਿ ਉਹ ਕੀ ਚਾਹੁੰਦੇ ਹਨ। ਬ੍ਰਿਟੇਨ ਨੂੰ ਅਸਲ 'ਚ 29 ਮਾਰਚ ਨੂੰ ਯੂਰਪੀ ਸੰਘ ਤੋਂ ਵੱਖ ਹੋਣਾ ਸੀ ਪਰ ਸੰਸਦੀ ਵਿਰੋਧ ਕਾਰਨ ਬ੍ਰਿਟਿਸ਼ ਸਰਕਾਰ ਨੇ ਇਸ ਨੂੰ 2 ਵਾਰ ਰੱਦ ਕੀਤਾ ਅਤੇ ਫਿਲਹਾਲ ਇਸ ਦੇ ਲਈ 31 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ।
ਜਗਮੀਤ ਦਾ ਵਾਅਦਾ, ਪ੍ਰਧਾਨ ਮੰਤਰੀ ਬਣਨ 'ਤੇ ਪਰਵਾਸੀਆਂ ਲਈ ਕਰਨਗੇ ਇਹ ਕੰਮ
NEXT STORY