ਮਾਸਕੋ (ਵਾਰਤਾ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਰਾਂਸ ਯੂਕ੍ਰੇਨ ਨੂੰ ਫ਼ੌਜੀ ਉਪਕਰਨ ਅਤੇ 33 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਇੱਕ ਵਿਸ਼ੇਸ਼ ਯੂਰਪੀਅਨ ਸਿਖਰ ਸੰਮੇਲਨ ਤੋਂ ਬਾਅਦ ਮੈਕਰੋਨ ਨੇ ਕਿਹਾ ਕਿ ਫਰਾਂਸ ਇੱਕ ਵਾਧੂ ਯਤਨ ਵਜੋਂ ਯੂਕ੍ਰੇਨ ਦੇ ਨਾਗਰਿਕਾਂ ਲਈ 33 ਕਰੋੜ ਡਾਲਰ ਅਤੇ ਫ਼ੌਜੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਾਟੋ ਦੀ ਰੂਸ ਨੂੰ ਚਿਤਾਵਨੀ, ਯੂਕ੍ਰੇਨ ਤੋਂ ਤੁਰੰਤ ਹਟਾਏ ਫ਼ੌਜ, ਅੰਤਰਰਾਸ਼ਟਰੀ ਨਿਯਮਾਂ ਦਾ ਕਰੇ ਸਨਮਾਨ
ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੇਰੀ ਸੰਖੇਪ ਗੱਲਬਾਤ ਹੋਈ ਸੀ। ਬਾਅਦ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੱਲੋਂ ਜੰਗ ਨੂੰ ਜਲਦੀ ਖ਼ਤਮ ਕਰਨ ਦੇ ਸੱਦੇ ਅਤੇ ਜ਼ੇਲੇਨਸਕੀ ਨਾਲ ਗੱਲ ਕਰਨ ਦੀ ਪੇਸ਼ਕਸ਼ 'ਤੇ ਵੀ ਗੱਲਬਾਤ ਹੋਣੀ ਸੀ ਪਰ ਅਸੀਂ ਪੁਤਿਨ ਨਾਲ ਸੰਪਰਕ ਨਹੀਂ ਕਰ ਸਕੇ।ਇੱਥੇ ਦੱਸ ਦਈਏ ਕਿ ਰੂਸ ਵੱਲੋਂ ਯੂਕ੍ਰੇਨ ਵਿਚ ਭਿਆਨਕ ਹਮਲਾ ਜਾਰੀ ਹੈ। ਹੁਣ ਤੱਕ ਯੂਕ੍ਰੇਨ ਦੇ 137 ਨਾਗਰਿਕ ਅਤੇ ਮਿਲਟਰੀ ਕਰਮਚਾਰੀ ਮਾਰੇ ਗਏ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕ੍ਰੇਨ 'ਚ ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ 'ਚ ਲਈ ਸ਼ਰਨ, ਕਿਹਾ- ਭਾਰਤ ਸਰਕਾਰ ਸਾਡੀ ਆਖ਼ਰੀ ਉਮੀਦ
NEXT STORY