ਗ੍ਰੇਵਜ਼ੈਂਡ ਕੈਂਟ (ਮਨਦੀਪ ਖੁਰਮੀ ਹਿੰਮਤਪੁਰਾ)- ਖਾਲਸਾ ਸਾਜਨਾ ਦਿਵਸ ਸਬੰਧੀ ਗ੍ਰੇਵਜ਼ੈਂਡ ਕੈਂਟ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਨਗਰ ਕੀਰਤਨ ਸਜਾਇਆ ਗਿਆ। ਇਸ ਸਮੇਂ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਦੇ ਸੇਵਾਦਾਰਾਂ ਵੱਲੋਂ ਮੁਫਤ ਦਸਤਾਰਾਂ ਸਜਾਉਣ ਦਾ ਕੈਂਪ ਲਗਾਇਆ ਗਿਆ।

ਸੰਸਥਾ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਮੰਡ ਨੇ ਦੱਸਿਆ ਕਿ ਸੁਖਬੀਰ ਸਿੰਘ ਸਹੋਤਾ, ਡਾ: ਰਾਜਬਿੰਦਰ ਸਿੰਘ ਬੈਂਸ, ਗੁਰਤੇਜ ਸਿੰਘ ਪਨੂੰ, ਸਿਕੰਦਰ ਸਿੰਘ ਬਰਾੜ, ਨਿਸ਼ਾਨ ਸਿੰਘ, ਰਾਜਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਪਲਾਹੀ, ਮਨਜੋਤ ਸਿੰਘ, ਮਹਿਕਦੀਪ ਸਿੰਘ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ, ਜਗਮੀਤ ਸਿੰਘ, ਪਲਵਿੰਦਰ ਸਿੰਘ, ਮੇਜਰ ਸਿੰਘ, ਰਾਜਵਿੰਦਰ ਸਿੰਘ, ਅਰਸ਼ਦੀਪ ਸਿੰਘ, ਗੁਰਮੇਹਰ ਸਿੰਘ ਆਦਿ ਸੇਵਾਦਾਰਾਂ ਨੇ ਸਾਰਾ ਦਿਨ ਦਸਤਾਰਾਂ ਸਜਾਉਣ ਦੀ ਅਣਥੱਕ ਸੇਵਾ ਕੀਤੀ।

ਜ਼ਿਕਰਯੋਗ ਹੈ ਕਿ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਅਕਸਰ ਹੀ ਸਮਾਜ ਸੇਵਾ, ਧਰਮ ਤੇ ਵਿਰਸੇ ਨਾਲ ਸਮਾਗਮ ਕਰਦੀ ਰਹਿੰਦੀ ਹੈ। ਇਸ ਦਸਤਾਰ ਸਜਾਉਣ ਕੈਂਪ ਦੌਰਾਨ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਇਸ ਕੈਂਪ ਦਾ ਲਾਹਾ ਲਿਆ ਗਿਆ।

ਇਸ ਦੌਰਾਨ ਬਹੁਤ ਸਾਰੇ ਗੈਰ ਪੰਜਾਬੀ ਮੂਲ ਦੇ ਲੋਕਾਂ ਵੱਲੋਂ ਵੀ ਦਸਤਾਰਾਂ ਸਜਵਾਈਆਂ ਗਈਆਂ। ਨਗਰ ਕੀਰਤਨ ਦੌਰਾਨ ਚਾਰੇ ਪਾਸੇ ਕੇਸਰੀ ਤੇ ਪੀਲੇ ਰੰਗ ਦੀਆਂ ਦਸਤਾਰਾਂ ਹੀ ਨਜ਼ਰੀਂ ਪੈ ਰਹੀਆਂ ਸਨ। ਪਰਮਿੰਦਰ ਸਿੰਘ ਮੰਡ, ਗੁਰਤੇਜ ਸਿੰਘ ਪੰਨੂੰ, ਸਿਕੰਦਰ ਸਿੰਘ ਬਰਾੜ ਤੇ ਸਾਥੀਆਂ ਵੱਲੋਂ ਸਮੂਹ ਸੇਵਾਦਾਰਾਂ ਤੇ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ- ਪ੍ਰਵਾਸੀ ਮਜ਼ਦੂਰਾਂ 'ਤੇ ਸਖ਼ਤ ਐਕਸ਼ਨ ਦੀ ਤਿਆਰੀ 'ਚ ਸਰਕਾਰ, ਮੰਤਰੀ ਨੇ ਕਿਹਾ- 'ਦੂਜੇ ਸੂਬਿਆਂ ਤੋਂ ਆਉਣ ਵਾਲੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ ਨੇ ਵਿਛਾ'ਤੀਆਂ ਲਾਸ਼ਾਂ, 10 ਦੀ ਗਈ ਜਾਨ, ਕਈ ਜ਼ਖ਼ਮੀ
NEXT STORY