ਪੈਰਿਸ - ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਦੱਖਣੀ-ਪੂਰਬੀ ਫ਼ਰਾਂਸ ਦੀ ਯਾਤਰਾ ਦੌਰਾਨ ਇੱਕ ਸ਼ਖਸ ਨੇ ਸ਼ਰੇਆਮ ਥੱਪੜ ਮਾਰ ਦਿੱਤਾ। ਨਿਊਜ ਏਜੰਸੀ AFP ਮੁਤਾਬਕ, ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫੜੇ ਗਏ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੈਕਰੋਂ ਦੱਖਣੀ-ਪੂਰਬੀ ਫ਼ਰਾਂਸ ਦੇ ਡਰੋਮ ਖੇਤਰ ਦੇ ਦੌਰੇ 'ਤੇ ਸਨ। ਇੱਥੇ ਉਹ ਰੇਸਤਰਾਂ ਅਤੇ ਵਿਦਿਆਰਥੀਆਂ ਨੂੰ ਮਿਲੇ ਤਾਂ ਕਿ ਇਹ ਗੱਲ ਕੀਤੀ ਜਾ ਸਕੇ ਕਿ ਕਿਵੇਂ COVID-19 ਮਹਾਮਾਰੀ ਤੋਂ ਬਾਅਦ ਜੀਵਨ ਆਮ ਹੋ ਰਿਹਾ ਹੈ।
ਵਾਇਰਲ ਵੀਡੀਓ ਵਿੱਚ ਮੈਕਰੋਂ ਸਫੇਦ ਰੰਗ ਦੀ ਸ਼ਰਟ ਵਿੱਚ ਸਾਹਮਣੇ ਖੜ੍ਹੀ ਲੋਕਾਂ ਦੀ ਭੀੜ ਵੱਲ ਜਾਂਦੇ ਹੋਏ ਵੇਖੇ ਜਾ ਰਹੇ ਹਨ। ਇਸ ਦੌਰਾਨ ਥੱਪੜ ਮਾਰਣ ਵਾਲਾ ਸ਼ਖਸ ਇਹ ਬੋਲਦੇ ਹੋਏ ਸੁਣਿਆ ਜਾ ਰਿਹਾ ਹੈ ਕਿ ਡਾਉਨ ਵਿਦ ਮੈਕਰੋਨੀਆਂ। ਇਸ ਘਟਨਾ ਤੋਂ ਬਾਅਦ ਸਕਿਊਰਿਟੀ ਗਾਰਡਾਂ ਨੇ ਦੋਸ਼ੀ ਨੂੰ ਮੌਕੇ 'ਤੇ ਹੀ ਫੜ੍ਹ ਲਿਆ।
ਹਾਲ ਹੀ ਵਿੱਚ ਫਰਾਂਸੀਸੀ ਫੌਜ ਨੂੰ ਸੇਵਾ ਦੇਣ ਵਾਲੇ ਇੱਕ ਧਿਰ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੂੰ ਇਸਲਾਮ ਨੂੰ ਲੈ ਕੇ ਹਿਦਾਇਤ ਦਿੱਤੀ ਸੀ। ਇਸ ਧਿਰ ਦਾ ਕਹਿਣਾ ਹੈ ਕਿ ਇਸਲਾਮ ਧਰਮ ਨੂੰ ਰਿਆਇਤ ਦੇਣ ਦੀ ਵਜ੍ਹਾ ਨਾਲ ਫ਼ਰਾਂਸ ਦੀ ‘ਹੋਂਦ’ ਦਾਅ 'ਤੇ ਲੱਗ ਚੁੱਕੀ ਹੈ। ਫਰਾਂਸ ਦੀ ਸੈਨਾ ਵਿਚ ਸੇਵਾ ਕਰ ਰਹੇ ਸੈਨਿਕਾਂ ਦੇ ਇਸ ਸਮੂਹ ਦਾ ਇਹ ਪੱਤਰ ਕੰਜ਼ਰਵੇਟਿਵ ਮੈਗਜੀਨ Valeurs Actuelles ਵਿੱਚ ਪ੍ਰਕਾਸ਼ਿਤ ਹੋਇਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੁਬਈ 'ਚ ਔਰਤਾਂ ਲਈ ਮੁੜ ਖੋਲ੍ਹੀਆਂ ਗਈਆਂ ਮਸਜਿਦਾਂ, ਫ਼ੈਸਲੇ ਦਾ ਜ਼ੋਰਦਾਰ ਸਵਾਗਤ
NEXT STORY