ਵਾਸ਼ਿੰਗਟਨ, (ਏਜੰਸੀ)- ਅਮਰੀਕੀ ਸੰਘੀ ਸਰਕਾਰ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਅਮਰੀਕੀ ਸੰਸਦ ਕੰਪਲੈਕਸ 'ਕੈਪੀਟਲ ਹਿੱਲ' 'ਚ ਹੋਏ ਦੰਗਿਆਂ ਦੇ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮੰਗਲਵਾਰ ਨੂੰ ਨਵਾਂ ਦੋਸ਼ ਦਾਇਰ ਕੀਤਾ। ਦਰਅਸਲ, ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਸਾਬਕਾ ਰਾਸ਼ਟਰਪਤੀਆਂ ਨੂੰ ਮੁਕੱਦਮੇ ਤੋਂ ਛੋਟ ਦੇਣ ਬਾਰੇ ਫ਼ੈਸਲਾ ਦਿੱਤਾ ਸੀ, ਜਿਸ ਤੋਂ ਬਾਅਦ ਇੱਕ ਨਵਾਂ ਦੋਸ਼ ਦਾਇਰ ਕੀਤਾ ਗਿਆ ਹੈ ਅਤੇ ਪੁਰਾਣੇ ਦੋਸ਼ਾਂ ਦੇ ਉਸ ਹਿੱਸੇ ਨੂੰ ਹਟਾ ਦਿੱਤਾ ਗਿਆ ਹੈ, ਜਿਸ ਵਿੱਚ ਚੋਣਾਂ ਵਿਚ ਹੋਈ ਹਾਰ ਨੂੰ ਪਲਟਣ ਲਈ ਕਾਨੂੰਨ ਮੰਤਰਾਲੇ ਦੀਆਂ ਕਾਨੂੰਨ ਲਾਗੂ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਦਾ ਟਰੰਪ 'ਤੇ ਦੋਸ਼ ਲਗਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੀ ਕਮਲਾ ਹੈਰਿਸ ਰਚੇਗੀ ਇਤਿਹਾਸ?
ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਛੇ ਤੋਂ ਤਿੰਨ ਦੇ ਬਹੁਮਤ ਨਾਲ ਫ਼ੈਸਲਾ ਸੁਣਾਇਆ ਸੀ ਕਿ ਟਰੰਪ ਨੂੰ ਇਸ ਸਬੰਧ ਵਿਚ ਦੋਸ਼ਾਂ ਤੋਂ ਪੂਰੀ ਛੋਟ ਹੈ। ਸੁਪਰੀਮ ਕੋਰਟ ਨੇ ਇਸਤਗਾਸਾ ਅਤੇ ਬਚਾਅ ਪੱਖ ਦੇ ਵਕੀਲਾਂ ਨੂੰ ਇਹ ਦੱਸਣ ਲਈ ਕਿਹਾ ਸੀ ਕਿ ਉਹ ਸਾਬਕਾ ਰਾਸ਼ਟਰਪਤੀਆਂ ਨੂੰ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ) ਵਿੱਚ ਸਰਕਾਰੀ ਸਮਾਗਮਾਂ ਨੂੰ ਚਲਾਉਣ ਲਈ ਮੁਕੱਦਮੇ ਤੋਂ ਸੰਭਾਵਿਤ ਛੋਟ ਦੇਣ ਦੇ ਫ਼ੈਸਲੇ ਤੋਂ ਬਾਅਦ ਇਸ ਕੇਸ ਵਿੱਚ ਕਿਵੇਂ ਅੱਗੇ ਵਧਣਾ ਚਾਹੁੰਦੇ ਹਨ? ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਸਮਾਂ ਸੀਮਾ ਤੋਂ ਤਿੰਨ ਦਿਨ ਪਹਿਲਾਂ ਨਵਾਂ ਦੋਸ਼ ਦਾਇਰ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਸ਼ੇਅਰ ਕੀਤੇ ਗਏ ਇਕ ਬਿਆਨ 'ਚ ਟਰੰਪ ਨੇ ਨਵੇਂ ਦੋਸ਼ ਨੂੰ 'ਹਤਾਸ਼ਾ ਵਿਚ ਚੁੱਕਿਆ ਕਦਮ' ਦੱਸਿਆ ਅਤੇ ਕਿਹਾ ਕਿ ਇਹ ਦੋਸ਼ ਉਸ ਨੂੰ ਨਿਸ਼ਾਨਾ ਬਣਾਉਣ ਦੀ ਇਕ ਹੋਰ ਕੋਸ਼ਿਸ਼ ਹੈ। ਉਸਨੇ ਕਿਹਾ ਕਿ ਨਵੇਂ ਦੋਸ਼ ਵਿੱਚ ਵੀ "ਪੁਰਾਣੇ ਦੋਸ਼ਾਂ ਵਾਂਗ ਸਾਰੀਆਂ ਸਮੱਸਿਆਵਾਂ ਹਨ ਅਤੇ ਇਸਨੂੰ ਤੁਰੰਤ ਖਾਰਜ ਕੀਤਾ ਜਾਣਾ ਚਾਹੀਦਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਹ ਦੇਸ਼ ਵਿਆਹ ਕਰਵਾਉਣ ਲਈ ਦੇ ਰਿਹਾ 31 ਲੱਖ ਰੁਪਏ, ਜਾਣੋ ਇਸ ਦਾ ਕਾਰਨ...
NEXT STORY