ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਫਰਿਜ਼ਨੋ ਦੇ ਵੁੱਡਵਰਡ ਪਾਰਕ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਵੱਡੇ ਹਾਦਸੇ ਵਿੱਚ ਇੱਕ ਪੰਜਾਬੀ ਕੁੜੀ ਦੀ ਮੌਤ ਹੋ ਗਈ। ਹਾਦਸਾ ਫ੍ਰਿਆਂਟ ਅਤੇ ਸ਼ੈਫਰਡ ਏਵਿਨਿਊਜ਼ ਦੇ ਇਲਾਕੇ ਵਿੱਚ ਵਾਪਰਿਆ, ਜਿਸ ਵਿੱਚ ਫਰਿਜ਼ਨੋ ਦੀ 21 ਸਾਲਾ ਖੁਸ਼ਮੀਤ ਕੌਰ ਮਾਹਲ ਦੀ ਜਾਨ ਚਲੀ ਗਈ।
ਫਰਿਜ਼ਨੋ ਪੁਲਸ ਵਿਭਾਗ ਨੇ ਦੱਸਿਆ ਕਿ ਕਾਰ ਇੱਕ ਇੰਟਰਸੈਕਸ਼ਨ ਵਿਚੋਂ ਬੁੱੜਕ ਕੇ ਇੱਕ ਘਰ ਦੇ ਯਾਰਡ ਵਿੱਚ ਖੜੀ ਹੋਰ ਗੱਡੀ ’ਤੇ ਜਾ ਕੇ ਡਿੱਗੀ ਅਤੇ ਕਾਰ ਨੂੰ ਅੱਗ ਲੱਗ ਗਈ। ਖੁਸ਼ਮੀਤ ਮਾਹਲ ਨੂੰ ਬਾਹਰ ਨਿਕਲਣ ਦਾ ਮੌਕਾ ਨਹੀ ਮਿਲਿਆ ‘ਤੇ ਉਸਨੂੰ ਮੌਕੇ ’ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਇੱਕ ਯੂਟਿਊਬ ਚੈਨਲ ਵਲੋਂ ਮਿਲੀ ਵੀਡੀਓ ਵਿੱਚ ਸਾਰੀ ਫੁਟੇਜ਼ ਵਿੱਚ ਕੈਦ ਹੋ ਗਈ ਕਿ ਕਿਵੇਂ ਕਾਰ ਬੁੱੜਕੀ ਤੇ ਕਿਸ ਤਰਾਂ ਭਾਣਾ ਵਾਪਰਿਆ। ਅੱਗ ਦੀਆਂ ਲਪਟਾਂ ਵੁੱਡਵਰਡ ਪਾਰਕ ਦੀ ਫਿੰਸ ਵਿੱਚੋਂ ਚਸ਼ਮਦੀਦਾਂ ਨੇ ਵੇਖੀਆਂ। ਹਾਦਸੇ ਦੇ ਕਾਰਣਾਂ ਦੀ ਜਾਂਚ ਚੱਲ ਰਹੀ ਹੈ। ਇਸ ਭਿਆਨਕ ਹਾਦਸੇ ਕਾਰਨ ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿੱਚ ਹੈ।
ਕੈਨੇਡਾ 'ਚ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਪੰਜਾਬੀ ਵਿਅਕਤੀ ਗ੍ਰਿਫ਼ਤਾਰ
NEXT STORY