ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਲੰਘੇ ਐਤਵਾਰ ਫਰਿਜ਼ਨੋ ਦੇ ਵੁਡਵਰਡ ਪਾਰਕ ਵਿਚ ਪਿਤਾ ਦਿਵਸ ਨੂੰ ਮੁੱਖ ਰੱਖ ਕੇ 10ਕੇ ਰਨ ਦੌੜ ਕਰਵਾਈ ਗਈ। ਇਸ ਦੌੜ ਵਿਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਇਹ ਦੌੜ 10 ਕਿਲੋਮੀਟਰ ਲੰਮੀ ਸੀ ਅਤੇ ਇਸ ਦੌੜ ਵਿਚ 60 ਤੋਂ 69 ਸਾਲ ਵਰਗ ਵਿਚ ਫਰਿਜ਼ਨੋ ਨਿਵਾਸੀ ਸੰਨੀ ਸਿੰਘ ਰੰਧਾਵਾ ਦੇ ਪਿਤਾ ਹਰਭਜਨ ਸਿੰਘ ਰੰਧਾਵਾ (69) ਨੇ ਤੀਜਾ ਸਥਾਨ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ।
ਉਹ ਪੰਜਾਬ ਤੋਂ ਅੰਮ੍ਰਿਤਸਰ ਸ਼ਹਿਰ ਦੀ ਰਣਜੀਤ ਐਵੇਨਿਊ ਕਲੋਨੀ, ਏ ਬਲਾਕ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਨੇ 2019-20 ਵਿਚ ਚੰਡੀਗੜ੍ਹ ਵਿਖੇ ਹੋਈ ਮੈਰਾਥਾਨ ਵਿਚ ਵੀ ਹਿੱਸਾ ਲਿਆ ਸੀ। ਉਨ੍ਹਾਂ ਨੇ ਮਰਚੈਂਟ ਨੇਵੀ ਵਿਚ ਵੀ ਬਤੌਰ ਇੰਜਨੀਅਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਦਿਲ ਸੰਬੰਧੀ ਪਰੇਸ਼ਾਨੀ ਹੋਣ ਕਰਕੇ 2 ਸਟੰਟ ਵੀ ਪੈ ਚੁੱਕੇ ਹਨ ਪਰ ਉਨ੍ਹਾਂ ਦਿਲ ਦੀ ਬੀਮਾਰੀ ਨੂੰ ਆਪਣੇ ਰਸਤੇ ਦਾ ਰੋੜਾ ਨਹੀਂ ਬਣਨ ਦਿੱਤਾ ਸਗੋਂ ਹਰ ਰੋਜ਼ ਸਵੇਰੇ 4 ਵਜੇ ਉੱਠ ਕੇ ਕਸਰਤ ਕਰਦੇ ਹਨ ਅਤੇ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਹਰਭਜਨ ਸਿੰਘ ਰੰਧਾਵਾ ਦੀ ਜਿੱਤ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇ ਏਰੀਆ ਸੀਨੀਅਰ ਖੇਡਾਂ ਦੇ ਡਾਇਰੈਕਟਰ ਐੱਨ ਕ੍ਰਿਬਸ ਨਾਲ ਕੈਲੀਫੋਰਨੀਆ ਦੇ ਪੰਜਾਬੀ ਐਥਲੀਟਾਂ ਨੇ ਕੀਤੀ ਮੀਟਿੰਗ
NEXT STORY