ਕੈਲੋਕਾਨ ਸਿਟੀ(ਬਿਊਰੋ)— ਫਿਲੀਪੀਨਸ ਦੇ ਇਕ ਸ਼ਹਿਰ ਵਿਚ ਜਨਮਦਿਨ ਤੋਂ ਪਰਤ ਰਹੇ ਕੁੱਝ ਦੋਸਤਾਂ ਨੂੰ ਇਕ ਪਲਾਸਟਿਕ ਦੇ ਬੈਗ 'ਚੋਂ ਰੋਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆ। ਜਦੋਂ ਉਨ੍ਹਾਂ ਨੇ ਬੈਗ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਦਰਅਸਲ ਉਸ ਬੈਗ ਵਿਚ ਇਕ ਨਵ-ਜੰਮਿਆ ਬੱਚਾ ਸੀ। ਇਕ ਅੰਗ੍ਰੇਜੀ ਦੀ ਵੈਬਸਾਈਟ 'ਚ ਛਪੀ ਖਬਰ ਮੁਤਾਬਕ ਪਲਾਸਟਿਕ ਬੈਗ 'ਤੇ ਬੱਚੇ ਦਾ ਖੂਨ ਵੀ ਲੱਗਾ ਹੋਇਆ ਸੀ। ਉਸ ਦੇ ਸਾਹ ਚੱਲ ਰਹੇ ਹਨ। ਇਸ ਤੋਂ ਬਾਅਦ ਤੁਰੰਤ ਸਾਰੇ ਦੋਸਤਾਂ ਨੇ ਬੱਚੇ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਬੱਚੇ ਨੂੰ ਸਹੀ ਸਮੇਂ 'ਤੇ ਹਸਪਤਾਲ ਨਹੀਂ ਲੈ ਕੇ ਆਇਆ ਜਾਂਦਾ ਤਾਂ ਉਸ ਦੀ ਜਾਨ ਤੱਕ ਜਾ ਸਕਦੀ ਸੀ। ਬੱਚੇ ਨੂੰ ਬੈਗ ਵਿਚ ਵੀ ਸਾਹ ਲੈਣ ਵਿਚ ਮੁਸ਼ਕਲਾਂ ਆ ਰਹੀਆਂ ਸਨ।
ਬੱਚੇ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਲਾਲ ਹੋ ਚੁੱਕਾ ਸੀ। ਸੋਸ਼ਲ ਵਰਕਰ ਕੈਰੀਨਾ ਨੇ ਬੱਚੇ ਨੂੰ ਦੇਖਣ 'ਤੇ ਹੀ ਲੱਗ ਰਿਹਾ ਹੈ ਕਿ ਉਸ ਦਾ ਜਨਮ ਕੁੱਝ ਦੇਰ ਪਹਿਲਾਂ ਹੀ ਹੋਇਆ ਹੈ। ਕਿਸੇ ਨੇ ਉਸ ਨੂੰ ਸੜਕ ਕਿਨਾਰੇ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਸੀ ਅਤੇ ਜਿਨ੍ਹਾਂ ਦੋਸਤਾਂ ਨੂੰ ਇਹ ਬੱਚਾ ਮਿਲਿਆ ਉਨ੍ਹਾਂ ਵਿਚੋਂ ਇਕ ਸੀਨ ਨਾਮਕ ਨੌਜਵਾਨ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਬੱਚੇ ਨੂੰ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਸੀ, ਉਨ੍ਹਾਂ ਕੋਲ ਬਿਲਕੁੱਲ ਵੀ ਦਿਲ ਨਹੀਂ ਹੈ। ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬੱਚਾ ਪਾਰਟੀ ਤੋਂ ਦੇਰ ਰਾਤ ਪਰਤਣ ਦੌਰਾਨ ਮਿਲਿਆ। ਇਹ ਰਾਤ ਉਸ ਨੂੰ ਪੂਰੀ ਜ਼ਿੰਦਗੀ ਯਾਦ ਰਹੇਗੀ।
ਹਵਾਈ ਵਿੱਚ ਸੀਤ ਲੜਾਈ ਤੋਂ ਬਾਅਦ ਪਹਿਲੀ ਵਾਰ ਹਮਲੇ ਦਾ ਵੱਜਿਆ ਸਾਇਰਨ
NEXT STORY